ਝੱਜਰ: ਬਾਦਲੀ ਦੇ ਪਿੰਡ ਲਾਡਪੁਰ ਵਿੱਚ ਦਿਨੇਸ਼ ਨਾਂਅ ਦੇ ਨੌਜਵਾਨ ਨੇ ਪਹਿਲਾਂ ਆਪਣੀ ਪਤਨੀ ਕਵਿਤਾ ਤੇ ਕਰੀਬ 4 ਸਾਲ ਦੀ ਮਾਸੂਮ ਬੱਚੀ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਤੇ ਫਿਰ ਆਪਣੇ ਸਿਰ 'ਚ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਤਿੰਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਕਮਰੇ ਵਿੱਚ ਪਈਆਂ ਮਿਲੀਆਂ। ਸਵੇਰੇ ਜਦ ਮ੍ਰਿਤਕ ਦਿਨੇਸ਼ ਦਾ ਵੱਡਾ ਭਰਾ ਮੁਕੇਸ਼ ਉਨ੍ਹਾਂ ਨੂੰ ਜਗਾਉਣ ਲਈ ਗਿਆ ਤਾਂ ਘਟਨਾ ਬਾਰੇ ਪਤਾ ਲੱਗਾ। ਇਸ ਮਗਰੋਂ ਮੁਕੇਸ਼ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਪੁਲਿਸ ਨੂੰ ਮੌਕੇ ਤੋਂ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿੱਚ ਦਿਨੇਸ਼ ਨੇ ਖ਼ੁਦ ਨੂੰ ਆਪਣੀ ਪਤਨੀ ਤੇ ਧੀ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਦਿਨੇਸ਼ ਦਿੱਲੀ ਵਿੱਚ ਬਤੌਰ ਪਰਸਨਲ ਸਕਿਉਰਟੀ ਗਾਰਡ ਨੌਕਰੀ ਕਰਦਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨੇ ਨੌਕਰੀ ਛੱਡ ਦਿੱਤੀ ਸੀ। ਉਸ ਪਿੱਛੋਂ ਉਹ ਆਪਣੇ ਘਰ ਹੀ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਦਿਨੇਸ਼ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਪਤਨੀ ਤੇ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਿੰਡ ਵਾਲਿਆਂ ਦੱਸਿਆ ਕਿ ਦਿਨੇਸ਼ ਸ਼ਾਂਤ ਰਹਿਣ ਵਾਲਾ ਮੁੰਡਾ ਸੀ। ਕਿਸੇ ਨੂੰ ਇਹ ਸਮਝ ਨਹੀਂ ਆ ਰਿਹਾ ਉਸ ਨੇ ਅਜਿਹਾ ਕਿਉਂ ਕੀਤਾ। ਪੁਲਿਸ ਨੇ ਕਿਹਾ ਹੈ ਕਿ ਦਿਨੇਸ਼ ਦੇ ਖ਼ੁਦਕੁਸ਼ੀ ਨੋਟ ਦੀ ਪੜਤਾਲ ਕੀਤੀ ਜਾਏਗੀ। ਫਿਲਹਾਲ ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤਨੀ ਤੇ ਮਾਸੂਮ ਧੀ ਦੇ ਕਤਲ ਬਾਅਦ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ
ਏਬੀਪੀ ਸਾਂਝਾ
Updated at:
01 Jun 2019 03:30 PM (IST)
ਦਿਨੇਸ਼ ਨਾਂਅ ਦੇ ਨੌਜਵਾਨ ਨੇ ਪਹਿਲਾਂ ਆਪਣੀ ਪਤਨੀ ਕਵਿਤਾ ਤੇ ਕਰੀਬ 4 ਸਾਲ ਦੀ ਮਾਸੂਮ ਬੱਚੀ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਤੇ ਫਿਰ ਆਪਣੇ ਸਿਰ 'ਚ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਤਿੰਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਕਮਰੇ ਵਿੱਚ ਪਈਆਂ ਮਿਲੀਆਂ।
- - - - - - - - - Advertisement - - - - - - - - -