ਨਵੀਂ ਦਿੱਲੀ: ਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ‘ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸ ਨੌਜਵਾਨ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਨੌਜਵਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਪਾਸਪੋਰਟ ਉਤੇ ਵੀਜ਼ਾ ਕਿਵੇਂ ਤੇ ਕਿੱਥੇ ਬਣਵਾਇਆ ਸੀ। ਅਸਲ ‘ਚ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮ ਦੀ ਪਛਾਣ ਦਲਬੀਰ ਸਿੰਘ 34 ਸਾਲ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ 2004 ‘ਚ ਦਲਬੀਰ ਦੇ ਪਿਤਾ ਬ੍ਰਹ ਸਿੰਘ ਨੇ ਉਸ ਦਾ ਫਰਜ਼ੀ ਪਾਸਪੋਰਟ ਤੇ ਵੀਜ਼ਾ ਲਵਾ ਕੇ ਨੌਕਰੀ ਲਈ ਉਸ ਨੂੰ ਪੈਰਿਸ ਭੇਜਿਆ ਸੀ। ਜਿੱਥੇ ਪਹੁੰਚਣ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਪਾੜ ਦਿੱਤਾ ਤੇ ਦਲਾਲ ਦੀ ਮਦਦ ਨਾਲ ਉਹ ਬੈਲਜ਼ੀਅਮ ‘ਚ ਰਿਹਾ। ਇਸ ਦਾ ਰਾਜ਼ ਸਪੇਨ ਦੇ ਮੈਡ੍ਰਿਡ ਸ਼ਹਿਰ ‘ਚ ਖੁੱਲ੍ਹ ਗਿਆ।
ਉੱਥੇ ਦੀ ਪੁਲਿਸ ਮੁਤਾਬਕ ਉਸ ਦਾ ਵੀਜ਼ਾ ਗਲਤ ਦਸਤਾਵੇਜਾਂ ਦੇ ਅਧਾਰ ‘ਤੇ ਬਣਿਆ ਹੋਇਆ ਹੈ। ਸਪੇਨ ਨੇ ਇਸ ਮਾਮਲੇ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ ਤੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ।
Election Results 2024
(Source: ECI/ABP News/ABP Majha)
ਨਕਲੀ ਪਾਸਪੋਰਟ 'ਤੇ ਨਕਲੀ ਵੀਜ਼ਾ! 15 ਸਾਲ ਬਾਅਦ ਵਿਦੇਸ਼ 'ਚ ਖੁੱਲ੍ਹਿਆ ਰਾਜ਼
ਏਬੀਪੀ ਸਾਂਝਾ
Updated at:
04 Jun 2019 03:24 PM (IST)
ਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ‘ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸ ਨੌਜਵਾਨ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ।
- - - - - - - - - Advertisement - - - - - - - - -