ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਾਸ਼ਟਰੀ ਏਅਰਪੋਰਟ ‘ਤੇ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਨੂੰ 36 ਲੱਖ ਰੁਪਏ ਤੋਂ ਜ਼ਿਆਦਾ ਦੇ ਸੋਨੇ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬਧੀ ਕਸਟਮ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ।

ਇੱਕ ਬਿਆਨ ‘ਚ ਦੱਸਿਆ ਗਿਆ ਗਿਆ ਹੈ ਕਿ ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ‘ਏਅਰ ਕਸਟਮ ਪ੍ਰਿਵੈਂਟਿਵ’ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੁਬਈ ਤੋਂ ਵਾਪਸੀ ਕਰ ਰਹੇ ਯਾਤਰੀ ਨੂੰ ਰੋਕਿਆ। ਅਧਿਕਾਰੀਆਂ ਵੱਲੋਂ ਪੂਰੀ ਜਾਂਚ ‘ਚ 933 ਗ੍ਰਾਮ ਸੋਨੇ ਦੀ ਅੱਠ ਇਟਾਂ ਉਸ ਦੇ ਜੁੱਤੇ ਵਿੱਚੋਂ ਬਰਾਮਦ ਕੀਤੀ ਗਈ।

ਅਧਿਕਾਰੀ ਵੱਲੋਂ ਜਾਰੀ ਬਿਆਨ ਮੁਤਾਬਕ, ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਬਾਜ਼ਾਰ ‘ਚ ਕਰੀਬ 36 ਲੱਖ 48 ਹਜ਼ਾਰ ਰੁਪਏ ਤੋਂ ਜ਼ਿਆਦਾ ਮੰਨੀ ਜਾ ਰਹੀ ਹੈ। ਸੋਨਾ ਜ਼ਬਤ ਕਰ ਲਿਆ ਗਿਆ ਹੈ ਤੇ ਵਿਅਕਤੀ ਨੂੰ ਕਸਟਮ ਨਿਯਮਾਂ ਦੀ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।