ਮਾਪਿਆਂ ਦਾ ਕਤਲ ਕਰ ਟਰਾਲੀ 'ਚ ਪਾ ਦੂਜੇ ਪਿੰਡ ਸੁੱਟ ਆਇਆ ਨੌਜਵਾਨ
ਏਬੀਪੀ ਸਾਂਝਾ | 03 May 2020 09:50 AM (IST)
ਪੁਲਿਸ ਮੁਤਾਬਕ ਮੁਲਜ਼ਮ ਨੇ ਬੀਤੀ ਰਾਤ ਆਪਣੇ ਮਾਂ ਬਾਪ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਰਾਤ ਸਮੇਂ ਹੀ ਟਰਾਲੀ ਵਿੱਚ ਲੱਦ ਕੇ ਨੌਨੰਦ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਆਇਆ।
ਰੋਹਤਕ: ਜ਼ਿਲ੍ਹੇ ਦੇ ਪਿੰਡ ਨੌਨੰਦ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੇੜਲੇ ਪਿੰਡ ਪਾਕਸਮਾ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੇ ਪੁੱਤਰ ਨੇ ਹੀ ਕਤਲ ਕਰ ਦਿੱਤਾ ਤੇ ਲਾਸ਼ ਦੂਜੇ ਪਿੰਡ ਸੁੱਟ ਆਇਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਾ। ਪਿੰਡ ਦੇ ਲੋਕਾਂ ਨੇ ਮੁਲਜ਼ਮ ਨੂੰ ਸਨਕੀ ਦੱਸਦਿਆਂ ਕਿਹਾ ਕਿ ਉਸ ਨੂੰ ਸ਼ੱਕ ਸੀ ਕਿ ਕਿਸੇ ਦਿਨ ਉਸ ਦਾ ਪਿਤਾ ਉਸ ਨੂੰ ਮਾਰ ਦੇਵੇਗਾ, ਇਸ ਲਈ ਪਹਿਲਾਂ ਉਸ ਨੇ ਇਹ ਕਦਮ ਚੁੱਕ ਲਿਆ ਅਤੇ ਆਪਣੀ ਮਾਂ ਨੂੰ ਵੀ ਮਾਰ ਮੁਕਾਇਆ। ਨੌਨੰਦ ਪਿੰਡ ਵਾਸੀਆਂ ਨੇ ਹੀ ਪੁਲਿਸ ਨੂੰ ਲਾਸ਼ਾਂ ਬਾਰੇ ਖ਼ਬਰ ਦਿੱਤੀ ਸੀ। ਪੁਲਿਸ ਮੁਤਾਬਕ ਮੁਲਜ਼ਮ ਨੇ ਬੀਤੀ ਰਾਤ ਆਪਣੇ ਮਾਂ ਬਾਪ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਰਾਤ ਸਮੇਂ ਹੀ ਟਰਾਲੀ ਵਿੱਚ ਲੱਦ ਕੇ ਨੌਨੰਦ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਆਇਆ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।