Crime News:  ਬਿਹਾਰ ਦੇ ਪਟਨਾ ਜ਼ਿਲ੍ਹੇ ਵਿੱਚ ਇੱਕ ਪਿਤਾ ਵੱਲੋਂ ਆਪਣੇ ਦੋ ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਸੌਰੀ ਦੇ ਇੱਕ ਸਨਕੀ ਪਿਤਾ ਨੇ ਦੋ ਸਾਲ ਦੇ ਮਾਸੂਮ ਈਸ਼ਾਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਮਸੌਰੀ ਨਗਰ ਹੈੱਡਕੁਆਰਟਰ ਦੇ ਡਾਕ ਬੰਗਲਾ ਕੰਪਲੈਕਸ ਵਿੱਚ ਸਥਿਤ ਖੰਡਰ ਇਮਾਰਤ ਵਿੱਚ ਸੁੱਟ ਦਿੱਤਾ ਗਿਆ। 



ਪੁਲਿਸ ਨੇ ਬੁੱਧਵਾਰ ਨੂੰ ਲਾਸ਼ ਬਰਾਮਦ ਕਰ ਲਈ। ਕਤਲ ਤੋਂ ਬਾਅਦ ਘਰ ਪਰਤਣ 'ਤੇ ਜਦੋਂ ਦੋਸ਼ੀ ਤੋਂ ਉਸ ਦੀ ਪਤਨੀ ਅਤੇ ਬੇਟੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਕ ਦਾ ਕਤਲ ਕਰ ਦਿੱਤਾ, ਦੂਜਾ ਜੰਮ ਲਵਾਂਗੇ,  ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਗੁਲਜ਼ਾਰ ਦੀ ਪਤਨੀ ਨਾਜ਼ੀਆ ਖਾਤੂਨ ਗਰਭਵਤੀ ਹੈ।



ਨਾਜ਼ੀਆ ਦੇ ਬਿਆਨ 'ਤੇ ਪੁਲਿਸ ਨੇ ਬੁੱਧਵਾਰ ਨੂੰ ਐੱਫਆਈਆਰ ਦਰਜ ਕਰ ਕੇ ਮ੍ਰਿਤਕ ਬੱਚੇ ਦੇ ਮੁਲਜ਼ਮ ਪਿਤਾ ਗੁਲਜ਼ਾਰ ਉਰਫ ਰਹਿਬਰ ਨੂੰ ਗ੍ਰਿਫਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। 



ਐਸਡੀਪੀਓ ਨਾਭ ਵੈਭਵ ਨੇ ਦੱਸਿਆ ਕਿ 24 ਜੂਨ ਨੂੰ ਪਤੀ-ਪਤਨੀ ਬੱਚੇ ਨੂੰ ਲੈ ਕੇ ਸਰਕਾਰੀ ਹਸਪਤਾਲ ਗਏ ਹੋਏ ਸਨ। ਉਥੋਂ ਸਨਕੀ ਪਿਤਾ ਨੇ ਬੱਚੇ ਨੂੰ ਮਾਂ ਦੀ ਗੋਦ 'ਚੋਂ ਖੋਹ ਲਿਆ ਅਤੇ ਭੱਜ ਗਿਆ। ਜਾਂਚ ਦੌਰਾਨ ਪਰਿਵਾਰ ਨੇ 25 ਜੂਨ ਨੂੰ ਮਸੌਰੀ ਥਾਣੇ ਵਿੱਚ ਗੁੰਮਸ਼ੁਦਗੀ ਦਾ ਕੇਸ ਦਰਜ ਕਰਵਾਇਆ ਸੀ।


 


 


ਗੁਲਜ਼ਾਰ ਆਪਣੀ ਪਤਨੀ 'ਤੇ ਕਰਦਾ ਸੀ ਸ਼ੱਕ 


ਮੁਲਜ਼ਮ ਗੁਲਜ਼ਾਰ ਦੁਲਹੀਨ ਬਾਜ਼ਾਰ ਦੇ ਜਿਗਰਾ ਪਿੰਡ ਵਾਸੀ ਨਸੀਮ ਦਾ ਪੁੱਤਰ ਹੈ। ਉਸ ਦਾ ਵਿਆਹ ਭਾਖੜਾ, ਮਸੌਰੀ ਦੀ ਰਹਿਣ ਵਾਲੀ ਨਾਜ਼ੀਆ ਖਾਤੂਨ ਨਾਲ ਹੋਇਆ ਸੀ। ਇਹ ਜੋੜਾ ਰਹਿਮਤਗੰਜ, ਮਸੋਧੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।


 ਗੁਲਜ਼ਾਰ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਉਹ ਹਰ ਰੋਜ਼ ਉਸ 'ਤੇ ਦੁਰਵਿਵਹਾਰ ਦੇ ਦੋਸ਼ ਲਗਾ ਕੇ ਉਸ ਨਾਲ ਝਗੜਾ ਕਰਦਾ ਸੀ। ਪਤਨੀ ਫਿਲਹਾਲ ਗਰਭਵਤੀ ਹੈ। ਐਸਡੀਪੀਓ ਨੇ ਦੱਸਿਆ ਕਿ ਮੁਲਜ਼ਮ ਬੱਚੇ ਨੂੰ ਲੈ ਕੇ ਭੱਜਣ ਤੋਂ ਬਾਅਦ ਦਿਨ ਭਰ ਇਧਰ-ਉਧਰ ਭਟਕਦਾ ਰਿਹਾ। ਬਾਅਦ ਵਿਚ ਉਸ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖੰਡਰ ਇਮਾਰਤ ਵਿਚ ਲਿਆ ਕੇ ਸੁੱਟ ਦਿੱਤਾ ਗਿਆ।