ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਖ਼ਤਮ ਕੀਤਾ ਸਾਰਾ ਪਰਿਵਾਰ, 4 ਮੌਤਾਂ
ਏਬੀਪੀ ਸਾਂਝਾ | 24 Feb 2018 06:39 PM (IST)
ਪ੍ਰਤੀਕਾਤਮਕ ਤਸਵੀਰ
ਸੋਨੀਪਤ: ਸ਼ਹਿਰ ਦੇ ਸੈਕਟਰ 15 ਵਿੱਚ ਵਸਦੇ ਪਰਿਵਾਰ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ਨੂੰ ਤਬਾਹ ਕਰ ਦਿੱਤਾ। ਪਿੰਡ ਭਦਾਣਾ ਰਹਿਣ ਵਾਲੇ ਪਤੀ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਦੇ ਚਲਦਿਆਂ ਉਸ ਨੇ ਪਤਨੀ ਤੇ ਦੋਵਾਂ ਪੁੱਤਰਾਂ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਖ਼ੁਦ ਨੂੰ ਫਾਹਾ ਲਾ ਲਿਆ। ਪੁਲਿਸ ਨੂੰ ਸ਼ਨੀਵਾਰ ਸਵੇਰ ਇਸ ਮਾਮਲੇ ਦੀ ਖ਼ਬਰ ਮਿਲੀ ਸੀ ਤੇ ਪੜਤਾਲ ਤੋਂ ਬਾਅਦ ਉਸ ਹੱਥ ਮ੍ਰਿਤਕ ਸਤੀਸ਼ ਦਾ ਖ਼ੁਦਕੁਸ਼ੀ ਪੱਤਰ ਹੱਥ ਲੱਗਾ। ਜਿਸ ਵਿੱਚ ਨਾਜਾਇਜ਼ ਸਬੰਧਾਂ ਦਾ ਖੁਲਾਸਾ ਕੀਤਾ ਹੋਇਆ ਸੀ। ਸਤੀਸ਼ ਦੀ ਪਤਨੀ ਜਯੋਤੀ ਸੋਨੀਪਤ ਦੇ ਸਰਕਾਰੀ ਸਕੂਲ ਵਿੱਚ ਪੀ.ਟੀ.ਆਈ. ਅਧਿਆਪਕਾ ਸੀ। ਉਸ ਦੇ ਦੋ ਪੁੱਤਰ ਆਰਿਅਨ ਤੇ ਲਕਸ਼ਿਆ ਜਯੋਤੀ ਸਨ। ਜਯੋਤੀ ਦੇ ਪਤੀ ਸਤੀਸ਼ ਨੇ ਆਪਣੇ ਸੁਸਾਈਡ ਨੋਟ ਵਿੱਚ ਆਪਣੀ ਮੌਤ ਲਈ ਪਤਨੀ ਦੇ ਪ੍ਰੇਮੀ ਤੇ ਸਹੁਰੇ ਪਰਿਵਾਰ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।