ਮਨੀਪੁਰ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਲੜਕੇ ਇਕ ਲੜਕੀ ਨੂੰ ਸੂਟਕੇਸ 'ਚ ਲੁਕਾ ਕੇ ਹੋਸਟਲ ਤੋਂ ਬਾਹਰ ਲੈ ਜਾ ਰਹੇ ਹਨ। ਹਾਲਾਂਕਿ ਹੋਸਟਲ ਦੇ ਗਾਰਡ ਨੇ ਚੈਕਿੰਗ ਦੌਰਾਨ ਉਸਦੀ ਹਰਕਤ ਫੜ ਲਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਦਰਅਸਲ, ਇਸ ਘਟਨਾ ਦੀ ਵੀਡੀਓ ਨੂੰ ਕਈ ਯੂਜ਼ਰਸ ਨੇ ਇਸ ਦਾਅਵੇ ਨਾਲ ਟਵਿਟਰ 'ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਏਬੀਪੀ ਸਾਂਝਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਵੀਡੀਓ ਨੂੰ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ। ਸਾਰੇ ਟਵਿੱਟਰ ਯੂਜ਼ਰਸ ਨੇ ਇਸ ਵੀਡੀਓ 'ਤੇ ਟਿੱਪਣੀ ਕੀਤੀ ਹੈ। Manipal Suitcase ਟਵਿਟਰ 'ਤੇ ਟਰੇਂਡ ਵੀ ਕਰਨ ਲੱਗਾ ਹੈ।
ਕਥਿਤ ਤੌਰ 'ਤੇ ਸੂਟਕੇਸ 'ਚ ਛੁਪ ਕੇ ਹੋਸਟਲ ਤੋਂ ਬਾਹਰ ਲਿਜਾਏ ਜਾਣ ਦਾ ਵੀਡੀਓ ਟਵਿਟਰ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਮੁਤਾਬਕ ਕਾਲਜ ਦੇ ਹੋਸਟਲ ਦੇ ਕੁਝ ਲੜਕਿਆਂ ਨੇ ਲੜਕੀ ਨੂੰ ਇਕ ਵੱਡੇ ਸੂਟਕੇਸ ਵਿਚ ਛਿਪਾਇਆ ਅਤੇ ਉਸਨੂੰ ਬਾਹਰ ਲਿਜਾਣ ਲੱਗੇ ਪਰ ਫਿਰ ਗੇਟ ਕੋਲ ਗਾਰਡ ਨੇ ਉਨ੍ਹਾਂ ਨੂੰ ਰੋਕ ਲਿਆ। ਸੂਟਕੇਸ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਲੜਕੀ ਨਿਕਲੀ। ਵੀਡੀਓ ਕਰਨਾਟਕ ਦੇ ਮਨੀਪਾਲ (Karnataka, Manipal College) ਦੇ ਵਿਦਿਆਰਥੀਆਂ ਦਾ ਦੱਸਿਆ ਜਾ ਰਿਹਾ ਹੈ।