Manipur News: ਮਣੀਪੁਰ ਵਿੱਚ ਚੱਲ ਰਹੀ ਹਿੰਸਾ ਨੂੰ 3 ਮਹੀਨੇ ਹੋ ਗਏ ਹਨ। ਹਾਲ ਹੀ 'ਚ ਮਣੀਪੁਰ 'ਚ ਕੁਝ ਲੋਕਾਂ ਦੇ ਇਕ ਸਮੂਹ ਨੇ ਦੋ ਔਰਤਾਂ ਨੂੰ ਨਗਨ ਹਾਲਤ 'ਚ ਝੋਨਾ ਦੇ ਖੇਤ 'ਚ ਘੁੰਮਾਇਆ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮੁੱਦੇ 'ਤੇ ਸਿਆਸਤ ਵੀ ਹੋ ਰਹੀ ਹੈ, ਵਿਰੋਧੀ ਪਾਰਟੀਆਂ ਕੇਂਦਰ ਅਤੇ ਸੂਬਾ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀਆਂ ਹਨ।


ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ 'ਤੇ ਕੁਰਸੀ ਲਈ ਨਫ਼ਰਤ ਫੈਲਾਉਣ ਦਾ ਦੋਸ਼ ਲਾਇਆ ਹੈ।


ਫਾਰੂਕ ਅਬਦੁੱਲਾ ਦਾ ਮਣੀਪੁਰ ਹਿੰਸਾ ‘ਤੇ ਬਿਆਨ


ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਇਕ ਮੀਡੀਆ ਦੇ ਬਿਆਨ 'ਚ ਕਿਹਾ, 'ਮਣੀਪੁਰ ਦੀ ਸਥਿਤੀ ਸਾਡੇ ਲਈ ਤ੍ਰਾਸਦੀ ਵਰਗੀ ਹੈ। ਕੁਰਸੀ ਲਈ ਨਫਰਤ ਕਿਵੇਂ ਵਧਾਈ ਜਾ ਰਹੀ ਹੈ, ਇਸ ‘ਤੇ ਲਾਹਨਤ ਹੈ। ਪ੍ਰਧਾਨ ਮੰਤਰੀ ਨੇ ਵੀ ਇਸ 'ਤੇ (ਮਣੀਪੁਰ ਹਿੰਸਾ 'ਤੇ) ਜਵਾਬ ਦਿੱਤਾ ਹੈ ਪਰ ਉਨ੍ਹਾਂ ਨੂੰ ਸੰਸਦ 'ਚ ਇਹ ਕਹਿਣਾ ਚਾਹੀਦਾ ਸੀ।'' ਉਨ੍ਹਾਂ ਅੱਗੇ ਕਿਹਾ ਕਿ ਇਹ ਹਿੰਸਾ ਕਿਉਂ ਫੈਲਾਈ ਜਾ ਰਹੀ ਹੈ, ਰੱਬ ਸਾਡੇ ਸਾਰਿਆਂ ਲਈ ਇਕੋ ਜਿਹਾ ਹੈ, ਭਾਵੇਂ ਤੁਸੀਂ ਉਸ ਨੂੰ ਮੰਦਰ, ਮਸਜਿਦ ਜਾਂ ਹੋਰ ਕਿਤੇ ਵੀ ਦੇਖੋ। ਮਨੁੱਖ ਨੂੰ ਵੰਡਣ ਦਾ ਕੰਮ ਨਹੀਂ ਕਰਨਾ ਚਾਹੀਦਾ। ਸਾਨੂੰ ਉਮੀਦ ਹੈ ਕਿ ਮੈਨੂੰ ਸੰਸਦ 'ਚ ਇਸ 'ਤੇ ਬੋਲਣ ਦਾ ਮੌਕਾ ਮਿਲੇਗਾ।




ਇਹ ਵੀ ਪੜ੍ਹੋ: ਪਤੀ-ਪਤਨੀ ਨੇ ਟਮਾਟਰਾਂ ਨਾਲ ਭਰਿਆ ਟਰੱਕ ਕੀਤਾ ਹਾਈਜੈਕ! ਹੁਣ ਆਏ ਪੁਲਿਸ ਅੜਿੱਕੇ


ਮਣੀਪੁਰ ਹਿੰਸਾ 'ਤੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਦਾ ਬਿਆਨ


ਮਣੀਪੁਰ ਦੇ ਘਟਨਾਕ੍ਰਮ ਤੋਂ ਬਾਅਦ ਇਹ ਖ਼ਬਰ ਵੀ ਆਈ ਕਿ ਮੁੱਖ ਮੰਤਰੀ ਐਨ.ਬੀਰੇਨ ਸਿੰਘ ਅਸਤੀਫ਼ਾ ਦੇਣ ਵਾਲੇ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਹ ਅਸਤੀਫ਼ਾ ਦੇਣ ਲਈ ਨਿਕਲੇ ਸਨ ਪਰ ਉਨ੍ਹਾਂ ਦੇ ਕੁਝ ਸਮਰਥਕਾਂ ਨੇ ਉਨ੍ਹਾਂ ਨੂੰ ਰੋਕ ਲਿਆ। ਦੂਜੇ ਪਾਸੇ ਵਿਰੋਧੀ ਧਿਰ ਲਗਾਤਾਰ ਦੋਸ਼ ਲਾ ਰਹੀ ਹੈ ਕਿ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਚੁੱਪੀ ਸਾਧੀ ਬੈਠੇ ਹਨ। ਵਿਰੋਧੀ ਧਿਰ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ।


ਮਣੀਪੁਰ ਵਿੱਚ ਹਿੰਸਾ ਦੀ ਵਜ੍ਹਾ


ਦੱਸ ਦੇਈਏ ਕਿ ਮਣੀਪੁਰ ਵਿੱਚ ਚੱਲ ਰਹੀ ਹਿੰਸਾ ਨੂੰ 3 ਮਹੀਨੇ ਹੋ ਗਏ ਹਨ। ਹਿੰਸਾ ਦਾ ਕਾਰਨ ਮੈਤੇਈ ਭਾਈਚਾਰੇ ਨੂੰ ਕਬਾਇਲੀ ਦਰਜਾ ਦੇਣਾ ਹੈ। ਕੂਕੀ ਭਾਈਚਾਰੇ ਨੇ ਕਿਹਾ ਕਿ ਮੈਤੇਈ ਇੱਕ ਸ਼ਕਤੀਸ਼ਾਲੀ ਭਾਈਚਾਰਾ ਹੈ, ਇਸ ਨੂੰ ਕਬੀਲੇ ਦਾ ਦਰਜਾ ਨਹੀਂ ਮਿਲਣਾ ਚਾਹੀਦਾ। ਇਸੇ ਗੱਲ ਨੂੰ ਲੈ ਕੇ 3 ਮਈ ਨੂੰ ਮਣੀਪੁਰ ਦੀ ਆਲ ਟਰਾਈਬਲ ਸਟੂਡੈਂਟਸ ਯੂਨੀਅਨ ਨੇ 'ਕਬਾਇਲੀ ਏਕਤਾ ਮਾਰਚ' ਕੱਢਿਆ ਸੀ। ਇਸ ਦੌਰਾਨ ਹਿੰਸਾ ਭੜਕ ਗਈ। ਹੁਣ ਇੰਨੇ ਮਹੀਨੇ ਹੋ ਗਏ  ਹਨ, ਹੁਣ ਤੱਕ ਇਹ ਹਿੱਸਾ ਸੜ ਰਿਹਾ ਹੈ। ਇਸ ਦੇ ਨਾਲ ਹੀ ਇੰਟਰਨੈਟ ਬੈਨ ਹੈ।


ਇਹ ਵੀ ਪੜ੍ਹੋ: Shimla Blast Update: ਸ਼ਿਮਲਾ ਧਮਾਕੇ ਦੀ ਜਾਂਚ ਲਈ ਪਹੁੰਚੀ NSG ਦੀ ਟੀਮ, ਇਲਾਕਾ ਕੀਤਾ ਸੀਲ