Manish Sisodia on look Out Notice: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਖਿਲਾਫ ਦਿੱਤੇ ਨੋਟਿਸ 'ਤੇ ਸਵਾਲ ਕਰਦੇ ਹੋਏ ਕਿਹਾ ਕਿ ਇਹ ਕੀ ਡਰਾਮੇਬਾਜ਼ੀ ਹੈ? ਅਸਲ 'ਚ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ, ''ਤੁਹਾਡੇ ਸਾਰੇ ਛਾਪੇ ਫੇਲ ਹੋ ਗਏ ਹਨ, ਕੁਝ ਨਹੀਂ ਮਿਲਿਆ, ਇਕ ਪੈਸੇ ਦੀ ਹੇਰਾ-ਫੇਰੀ ਨਹੀਂ ਮਿਲੀ, ਹੁਣ ਤੁਸੀਂ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਮਨੀਸ਼ ਸਿਸੋਦੀਆ ਦਾ ਪਤਾ ਨਹੀਂ ਲੱਗ ਸਕਿਆ। ਮੋਦੀ ਜੀ ਇਹ ਕਿੰਨੀ ਡਰਾਮੇਬਾਜ਼ੀ ਹੈ।"? ਮੈਂ ਦਿੱਲੀ ਵਿੱਚ ਖੁੱਲ੍ਹੇਆਮ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਵਾਂ? ਮੈਂ ਤੁਹਾਨੂੰ ਮਿਲ ਨਹੀਂ ਰਿਹਾ?
ਛਾਪੇਮਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੱਢੀ ਭੜਾਸ
ਸੀਬੀਆਈ ਨੇ ਦੱਸਿਆ ਸੀ ਕਿ ਆਬਕਾਰੀ ਨੀਤੀ ਮਾਮਲੇ ਸਬੰਧੀ ਡਿਪਟੀ ਸੀਐੱਮ ਬਾਕੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਹੁਣ ਤੱਕ ਏਜੰਸੀ ਵੱਲੋਂ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਕਿ ਛਾਪੇਮਾਰੀ ਵਿੱਚ ਕੀ ਸਾਹਮਣੇ ਆਇਆ ਅਤੇ ਕੀ ਨਹੀਂ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਸ ਮਾਮਲੇ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਇੰਨੀ ਵੱਡੀ ਛਾਪੇਮਾਰੀ ਤੋਂ ਬਾਅਦ ਵੀ ਸੀਬੀਆਈ ਦੇ ਹੱਥ ਕੁਝ ਨਹੀਂ ਲੱਗਾ?