ਨਵੀਂ ਦਿੱਲੀ: ਦਿੱਲੀ ਵਿੱਚ ਆਬਕਾਰੀ ਨੀਤੀ 'ਤੇ ਚੱਲ ਰਹੇ ਰੌਲੇ ਵਿਚਾਲੇ ਆਮ ਆਦਮੀ ਪਾਰਟੀ ਦੇ ਨੇਤਾ 'ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਬੀਆਈ ਦੇ ਇੱਕ ਵੱਡੇ ਅਧਿਕਾਰੀ ਨੂੰ ਲੈ ਕੇ ਦਾਅਵਾ ਕੀਤਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਬੀਤੇ ਦਿਨੀਂ ਜਿਸ ਸੀਬੀਆਈ ਅਧਿਕਾਰੀ ਨੇ ਖ਼ੁਦਕੁਸ਼ੀ ਕੀਤੀ, ਉਸ 'ਤੇ ਦਬਾਅ ਬਣਾ ਕੇ ਮੇਰੇ ਖ਼ਿਲਫ਼ ਗ਼ਲਤ ਤਰੀਕੇ ਨਾਲ ਕੇਸ ਬਣਾ ਕੇ ਮੈਨੂੰ ਗ੍ਰਿਫ਼ਤਾਰ ਕਰਨ ਦੀ ਕਾਨੂੰਨੀ ਮਨਜ਼ੂਰੀ ਦਿੱਤੀ ਸੀ।
ਉਨ੍ਹਾਂ ਕਿਹਾ, "ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਮੈਨੂੰ ਫਸਾਉਣਾ ਚਾਹੁੰਦਾ ਹੋ ਤਾਂ ਫਸਾ ਲਓ ਪਰ ਇਸ ਤਰ੍ਹਾਂ ਅਧਿਕਾਰੀਆਂ 'ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਨਾ ਕਰੋ। ਕਿਸੇ ਦਾ ਘਰ ਉੱਜੜ ਰਿਹਾ ਹੈ, ਤੁਸੀਂ ਮਹਿੰਗਾਈ ਤੇ ਕੰਮ ਕਿਓਂ ਨਹੀਂ ਕਰਦੇ, ਇਸ ਸਭ ਪਾਸੇ ਕਿਓਂ ਲੱਗੇ ਹੋ, ਮੈਂ ਇਸ ਘਟਨਾ ਨਾਲ ਬੇਹੱਦ ਦੁਖੀ ਹਾਂ।"
ਬੀਜੇਪੀ ਦੇ ਸਟਿੰਗ 'ਤੇ ਕਹੀ ਵੱਡੀ ਗੱਲ
ਭਾਰਤੀ ਜਨਤਾ ਪਾਰਟੀ ਦੇ ਸਟਿੰਗ 'ਤੇ ਸਿਸੋਦੀਆ ਨੇ ਕਿਹਾ, "ਇਨ੍ਹਾਂ ਰੇਡ ਪਵਾਈ, ਮੇਰੇ ਪਰਿਵਾਰ ਦੇ ਲਾਕਰ ਦੀ ਤਲਾਸ਼ੀ ਲਈ, ਪਰ ਜਦੋਂ ਕੁਝ ਨਹੀਂ ਮਿਲਿਆ ਤਾਂ ਹੁਣ ਬੀਜੇਪੀ ਸਟਿੰਗ ਕਰਵਾ ਰਹੀ ਹੈ, ਕਿਸੇ ਵੀ ਸੜਕ ਚਲਦੇਦਾ ਸਟਿੰਗ ਕਰ ਰਹੀ ਹੈ, ਇਹ ਕੋਈ ਸਟਿੰਗ ਹੈ, ਮੇਰੇ ਕੋਲ ਵੀ ਕਈ ਸਟਿੰਗ ਹਨ ਜੋ ਮੈਂ ਤੁਹਾਨੂੰ ਕੱਲ੍ਹ ਦੇ ਦੇਵਾਂਗਾ ਤੁਸੀਂ ਚਲਾ ਲੈਣਾ।"
ਸਿਸੋਦੀਆ ਨੇ ਕਿਹਾ, 2 ਦਿਨ ਪਹਿਲਾਂ ਸੀਬੀਈ ਦੇ ਇੱਕ ਅਧਿਕਾਰੀ ਨੇ ਖ਼ੁਦਕੁਸ਼ੀ ਕੀਤੀ ਜੋ ਕਿ ਸੀਬੀਆਈ ਦੇ ਕਾਨੂੰਨੀ ਸਲਾਹਕਾਰ ਸੀ। ਮੇਰੇ ਵਿਰੁੱਧ ਜੋ ਜਾਅਲੀ ਐਫ਼ਆਈਆਰ ਕਰਵਾਈ ਹੈ ਉਸ ਨੂੰ ਵੀ ਉਹੀ ਵੇਖ ਰਹੇ ਸੀ, ਉਨ੍ਹਾਂ ਤੇ ਮੇਰੇ ਖ਼ਿਲਾਫ਼ ਗ਼ਲਤ ਢੰਗ ਨਾਲ ਕੇਸ ਬਣਾਉਣ ਦਾ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਤੇ ਇੰਨਾ ਦਬਾਅ ਸੀ ਕਿ ਮਾਨਸਿਕ ਦਬਾਅ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਹੁਣ CISF ਨੂੰ ਪ੍ਰਾਈਵੇਟ ਕਰਨ ਦੀ ਤਿਆਰੀ! ਕਾਂਗਰਸ ਦੇ ਮੋਦੀ ਸਰਕਾਰ 'ਤੇ ਇਹ ਇਲਜ਼ਾਮ
ਜ਼ਿਕਰ ਕਰ ਦਈਏ ਕਿ ਸੀਬੀਆਈ ਹੈੱਡਕੁਆਟਰ ਵਿੱਚ ਡਿਪਟੀ ਲੀਗਲ ਐਡਵਾਇਜ਼ਰ ਦੇ ਅਹੁਦੇ 'ਤੇ ਤੈਨਾਤ ਵਿਅਕਤੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਜਿਤੇਂਦਰ ਕੁਮਾਰ ਵਜੋਂ ਹੋਈ ਸੀ। ਜਿਤੇਂਦਰ ਦਿੱਲੀ ਦੀ ਡਿਫੈਂਸ ਕਾਲੋਨੀ ਦੇ ਹੁਡਕੋ ਕੰਪਲੈਕਸ ਵਿੱਚ ਰਹਿੰਦੇ ਸੀ। ਪੁਲਿਸ ਨੇ ਇਸ ਮੌਕੇ ਖ਼ੁਦਕੁਸ਼ੀ ਨੋਟ ਮਿਲਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਉਨ੍ਹਾਂ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।