Simranjit Mann vs Kangana Ranaut: ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ BJP ਐਮਪੀ ਕੰਗਨਾ ਰਣੌਤ ਦੇ ਵਿੱਚ ਟਵਿੱਟਰ ਜੰਗ ਸ਼ੁਰੂ ਹੋ ਗਈ ਹੈ। ਦੱਸ ਦਈਏ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅਦਾਕਾਰਾ ਅਤੇ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ 'ਤੇ ਵਿਵਾਦਤ ਟਿੱਪਣੀ ਕੀਤੀ ਸੀ। ਹਰਿਆਣਾ ਵਿੱਚ ਪਹੁੰਚ ਸਿਰਮਜੀਤ ਸਿੰਘ ਮਾਨ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ, ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ ਹੈ, ਉਸ ਨੂੰ ਪੁੱਛੋ ਕਿ ਰੇਪ ਕਿਵੇਂ ਹੁੰਦਾ ਹੈ। ਜਿਸ ਤੋਂ ਬਾਅਦ ਕੰਗਨਾ ਰੌਣਤ ਨੇ ਵਿਵਾਦਤ ਬਿਆਨ ਤੇ ਜਵਾਬ ਦਿੰਦੇ ਹੋਏ ਇੱਕ ਲੰਬਾ ਚੌੜਾ ਟਵੀਟ ਕੀਤਾ। ਹੁਣ ਇਸ ਤੋਂ ਬਾਅਦ ਸਿਮਰਨਜੀਤ ਮਾਨ ਨੇ ਕੰਗਨਾ ਵੱਲੋਂ ਕੀਤੀ ਟਿੱਪਣੀ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਟਵੀਟ ਕੀਤਾ ਹੈ।



 


ਸਿਮਰਨਜੀਤ ਮਾਨ ਨੇ ਕੰਗਨਾ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਹੈ- 'ਮੇਰੀ ਪਾਰਟੀ @SAD_Amritsar ਅਤੇ ਮੈਂ ਹਮੇਸ਼ਾ ਔਰਤਾਂ ਦੀ security and safety ਲਈ ਖੜ੍ਹਾ ਹਾਂ। ਬਲਾਤਕਾਰ ਇੱਕ ਘਿਨੌਣਾ ਅਪਰਾਧ ਹੈ...ਮੰਡੀ ਤੋਂ ਸੰਸਦ ਮੈਂਬਰ ਨੇ ਸਾਡੇ ਕਿਸਾਨਾਂ 'ਤੇ ਝੂਠੇ ਦੋਸ਼ ਲਗਾ ਕੇ ਸਿੱਖਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਵਿਰੁੱਧ ਗਲਤ ਜਾਣਕਾਰੀ ਫੈਲਾਈ ਹੈ ਅਤੇ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। 


ਉਨ੍ਹਾਂ ਨੇ ਕੰਗਨਾ ਨੂੰ ਲੰਬੇ ਹੱਥੀਂ ਲੈਂਦੇ ਹੋਏ ਅੱਗੇ ਕਿਹਾ ਕਿ- ''ਭਾਰਤ ਵਿੱਚ ਔਰਤਾਂ ਵਿਰੁੱਧ ਅਪਰਾਧ ਬਾਰੇ ਜੇਕਰ ਉਸ ਨੂੰ ਚਿੰਤਾ ਹੈ ਤਾਂ ਉਸ ਨੂੰ ਇਸ ਬਾਰੇ ਆਪਣੀ ਹੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨਾ ਚਾਹੀਦਾ ਹੈ। ਅੱਜ ਭਾਰਤ ਵਿੱਚ ਸਾਡੀਆਂ ਔਰਤਾਂ ਦੀ ਸਮਾਨਤਾ ਅਤੇ ਸੁਰੱਖਿਆ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ।''


 






 


ਇਸ ਗਲਤ ਤੋਂ ਪੈਂਦਾ ਹੋਇਆ ਸੀ ਵਿਵਾਦ


ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਭਾਰਤ ਦੀ ਲੀਡਰਸ਼ਿਪ ਸਮਰੱਥਾ ਮਜ਼ਬੂਤ ​​ਨਾ ਹੁੰਦੀ ਤਾਂ ਕਿਸਾਨਾਂ ਦਾ ਵਿਰੋਧ ਦੇਸ਼ ਵਿੱਚ ਬੰਗਲਾਦੇਸ਼ ਵਰਗੇ ਸੰਕਟ ਦਾ ਰੂਪ ਧਾਰਨ ਕਰ ਸਕਦਾ ਸੀ। ਕੰਗਨਾ ਰਣੌਤ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਲਗਭਗ ਇੱਕ ਸਾਲ ਤੱਕ ਚੱਲੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ "ਲਾਸ਼ਾਂ ਲਟਕ ਰਹੀਆਂ ਸਨ" ਅਤੇ "ਬਲਾਤਕਾਰ" ਹੋ ਰਹੇ ਸਨ। ਉਨ੍ਹਾਂ ਨੇ ਚੀਨ ਅਤੇ ਅਮਰੀਕਾ 'ਤੇ 'ਸਾਜ਼ਿਸ਼' 'ਚ ਸ਼ਾਮਲ ਹੋਣ ਦਾ ਵੀ ਦੋਸ਼ ਲਗਾਇਆ।