ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੈ ਵੀਰਵਾਰ ਕਿਹਾ ਕਿ ਲੋਕਤੰਤਰ 'ਚ ਆਪਣੀਆਂ ਮੰਗਾਂ ਮਨਵਾਉਣ ਲਈ ਦਬਾਅ ਪਾਉਣ ਵਾਲਿਆਂ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਦੀ ਇਹ ਟਿੱਪਣੀ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ਦੇ ਸੰਦਰਭ 'ਚ ਆਈ ਹੈ।
ਪ੍ਰਦਰਸ਼ਨ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ
ਆਗਾਮੀ ਨਗਰ ਨਿਗਮ ਚੋਣਾਂ ਦੇ ਸਬੰਧੀ ਪੰਚਕੂਲਾ 'ਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, 'ਇਨ੍ਹਾਂ ਦਿਨਾਂ 'ਚ ਅਸੀਂ ਇਹ ਤਮਾਸ਼ਾ ਦੇਖ ਰਹੇ ਹਾਂ, ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਹ ਕਹਿ ਰਹੇ ਹਨ ਕਿ ਅਸੀਂ ਇੱਥੇ ਬੈਠੇ ਹਾਂ ਤੇ ਤੁਸੀਂ ਕਾਨੂੰਨ ਵਾਪਸ ਲਓ। ਕੀ ਇਹ ਲੋਕਤੰਤਰ ਹੈ? ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ। ਸੰਸਦ 'ਚ ਰਾਜ ਵਿਧਾਨਸਭਾ 'ਚ ਵਿਰੋਧ ਦਰਜ ਕੀਤਾ ਜਾ ਸਕਦਾ ਹੈ ਤੇ ਵਿਰੋਧ ਮੀਡੀਆ ਦੇ ਮਾਧਿਅਮ ਨਾਲ ਲੋਕਾਂ ਦੇ ਵਿਚ ਜਾਕੇ ਵੀ ਹੋ ਸਕਦਾ ਹੈ।'
ਵਿਰੋਧੀ ਕਰ ਰਿਹਾ ਕਿਸਾਨਾਂ ਨੂੰ ਗੁੰਮਰਾਹ
ਮੁੱਖ ਮੰਤਰੀ ਨੇ ਅੱਗੇ ਕਿਹਾ, 'ਸਾਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਤੇ ਆਪਣੀ ਗੱਲ ਰੱਖਣ ਦਾ ਤਰੀਕਾ ਵੀ ਹੋ ਹੁੰਦਾ ਹੈ। ਪਰ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਦਬਾਅ ਦੇ ਇਸਤੇਮਾਲ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਵਿਰੋਧੀਆਂ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ।'
ਕਾਂਗਰਸ ਨੇ ਮੁੱਖ ਮੰਤਰੀ ਦੇ ਬਿਆਨ ਦੀ ਆਲੋਚਨਾ ਕੀਤੀ
ਉੱਥੇ ਹੀ ਖੱਟਰ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਦੇ ਮਹਾਂਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ 'ਚ ਕਿਹਾ, 'ਮੁੱਖ ਮੰਤਰੀ ਅੰਨਦਾਤਾ ਦੇ ਜਾਇਜ਼ ਸੰਗਰਸ਼ ਨੂੰ ਤਮਾਸ਼ਾ ਕਰਾਰ ਦੇਕੇ ਆਪਣੇ ਖੇਤੀ ਵਿਰੋਧੀ ਸੋਚ ਦਾ ਸਬੂਤ ਦਿੱਤਾ। ਸ਼ਰਮ ਆਉਣੀ ਚਾਹੀਦੀ ਹੈ ਤਹਾਨੂੰ, ਇਸ ਤਰ੍ਹਾਂ ਦੇ ਸ਼ਬਦਾਂ 'ਤੇ। ਅੰਬਾਲਾ 'ਚ ਕਾਲੇ ਝੰਡੇ ਦਿਖਾਉਣ ਵਾਲਿਆਂ ਤੇ ਤਾਂ ਤੁਸੀਂ ਹੱਤਿਆ ਦੇ ਯਤਨਾਂ ਤਕ ਦਾ ਮਾਮਲਾ ਦਰਜ ਕਰਾਉਂਦੇ ਹਨ। ਹੰਕਾਰ ਛੱਡੋ, ਮਾਫੀ ਮੰਗੋ।
ਪਹਿਲੀ ਜਨਵਰੀ, 2021 ਤੋਂ FASTag ਹੋਇਆ ਲਾਜ਼ਮੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ