ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਮਾਸੜ ਨੂੰ ਪੁਲਸ ਨੇ ਆਪਣੇ ਹੀ ਸਾਢੂ ਦੀ ਧੀ ਦਾ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਤਲ ਕੀਤੀ ਲੜਕੀ ਦੀ ਲੁਕੋਈ ਹੋਈ ਲਾਸ਼ ਵੀ ਬਰਾਮਦ ਕਰ ਲਈ ਹੈ। ਦੋਸ਼ ਹੈ ਕਿ ਮਾਸੜ ਦਾ ਦੋ ਸਾਲਾਂ ਤੋਂ ਆਪਣੀ ਹੀ ਭਾਣਜੀ ਨਾਲ ਅਫੇਅਰ ਚੱਲ ਰਿਹਾ ਸੀ।


ਪਰ ਇਸੇ ਦੌਰਾਨ ਲੜਕੀ ਦੇ ਪਿਤਾ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ। ਇਸ ਤੋਂ ਗੁੱਸੇ ਵਿਚ ਆ ਕੇ ਮਾਸੜ ਨੇ ਲੜਕੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਵੇਂ ਬਣੇ ਘਰ ਵਿਚ ਲੁਕੋ ਦਿੱਤਾ।



ਇਸ ਪੂਰੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਐੱਸਪੀ ਨੀਰਜ ਕੁਮਾਰ ਜਾਦੌਨ ਨੇ ਦੱਸਿਆ ਕਿ ਦੋਸ਼ੀ ਮਾਸੜ ਮਣੀਕਾਂਤ ਦਿਵੇਦੀ ਦਾ ਆਪਣੇ ਸਾਢੂ ਦੀ ਬੇਟੀ ਨਾਲ ਪਿਛਲੇ ਦੋ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ। ਪਰ ਲੜਕੀ ਦੇ ਪਿਤਾ ਨੇ ਵਿਆਹ ਤੈਅ ਕਰ ਦਿੱਤਾ। ਮੁਲਜ਼ਮ ਮਣੀਕਾਂਤ ਦਿਵੇਦੀ ਇਸ ਤੋਂ ਨਾਰਾਜ਼ ਸੀ।


ਰੱਖੜੀ ਵਾਲੇ ਦਿਨ ਲੜਕੀ ਆਪਣੇ ਮਾਸੜ ਦੇ ਘਰ ਗਈ ਹੋਈ ਸੀ। ਜਿੱਥੋਂ ਮੁਲਜ਼ਮ ਉਸ ਨੂੰ ਕਾਂਸ਼ੀਰਾਮ ਕਲੋਨੀ ਵਿੱਚ ਨਵੇਂ ਬਣੇ ਮਕਾਨ ਵਿੱਚ ਲੈ ਗਿਆ ਅਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਉਹ ਲਾਸ਼ ਨੂੰ ਲੁਕਾ ਕੇ ਭੱਜ ਗਿਆ। ਇੰਨਾ ਹੀ ਨਹੀਂ ਪੁਲਸ ਨੂੰ ਉਲਝਾਉਣ ਲਈ ਉਸ ਨੇ ਮ੍ਰਿਤਕ ਦਾ ਮੋਬਾਈਲ ਫ਼ੋਨ ਬੱਸ ਵਿੱਚ ਰੱਖ ਦਿੱਤਾ ਸੀ।



ਪੁਲਸ ਨੇ ਲੜਕੀ ਦੀ ਲਾਸ਼ ਬਰਾਮਦ ਕਰ ਕੇ ਦੋਸ਼ੀ ਮਣੀਕਾਂਤ ਦਿਵੇਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਨੀਰਜ ਜਾਦੌਣ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਲੜਕੀ ਬੇਹਟਾ ਗੋਕੁਲ ਇਲਾਕੇ ਦੀ ਰਹਿਣ ਵਾਲੀ ਸੀ, ਜਦਕਿ ਦੋਸ਼ੀ ਮਾਸੜ ਕੋਤਵਾਲੀ ਦੇਹਾਤ ਇਲਾਕੇ ਦੀ ਸ਼ੂਗਰ ਮਿੱਲ ਕਲੋਨੀ ਵਿਚ ਰਹਿੰਦਾ  


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।