Chandrayaan-3 Landing Place Shiva Shakti: ਬੁੱਧਵਾਰ (23 ਅਗਸਤ) ਦਾ ਦਿਨ ਇਤਿਹਾਸ ਵਿੱਚ ਦਰਜ ਹੈ। ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵੀ 'ਤੇ ਉਤਰਿਆ ਤੇ ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਅਤੇ ਚੰਦਰਮਾ 'ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ। ਇਸ ਉਪਲਬਧੀ 'ਤੇ ਪੀਐਮ ਮੋਦੀ ਨੇ ਸ਼ਨੀਵਾਰ (26 ਅਗਸਤ) ਨੂੰ ਐਲਾਨ ਕੀਤਾ ਕਿ ਲੈਂਡਿੰਗ ਵਾਲੀ ਜਗ੍ਹਾ ਨੂੰ ਹੁਣ ਸ਼ਿਵਸ਼ਕਤੀ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।
ਮੌਲਾਨਾ ਸੈਫ ਅੱਬਾਸ ਨਕਵੀ ਨੇ ਕਿਹਾ, ਸਾਡੇ ਦੇਸ਼ ਦੇ ਵਿਗਿਆਨੀਆਂ ਤੇ Indian Research Organization ਨੇ ਜੋ ਸਫਲਤਾ ਹਾਸਲ ਕੀਤੀ ਹੈ, ਉਹ ਦੇਸ਼ ਦੀ ਸਫਲਤਾ ਹੈ। ਇਸ ਤਰ੍ਹਾਂ ਕਹਿਣਾ ਠੀਕ ਨਹੀਂ ਹੈ। ਇਸ ਦਾ ਨਾਮ ਭਾਰਤ ਹੋਣਾ ਚਾਹੀਦਾ ਸੀ। ਜਿਸ ਥਾਂ 'ਤੇ ਵਿਕਰਮ ਲੈਂਡਰ ਉਤਰਿਆ, ਉਸ ਦਾ ਨਾਮ ਹਿੰਦੂਸਤਾਨ ਰੱਖਦੇ, ਇੰਡੀਆ ਰੱਖਦੇ। ਇਹ ਸਹੀ ਨਹੀਂ ਹੈ।
ਕੀ ਕੀਤਾ PM ਮੋਦੀ ਨੇ ਐਲਾਨ?
ਦਰਅਸਲ, ਚੰਦਰਯਾਨ-3 ਦੇ ਸਫਲ ਲੈਂਡਿੰਗ ਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਦੌਰੇ 'ਤੇ ਸਨ। ਦੇਸ਼ ਪਰਤਣ ਤੋਂ ਬਾਅਦ ਉਹ ਦਿੱਲੀ ਆਉਣ ਦੀ ਬਜਾਏ ਸਿੱਧੇ ਬੈਂਗਲੁਰੂ ਸਥਿਤ ਇਸਰੋ ਸੈਂਟਰ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਗਿਆਨੀਆਂ ਨੂੰ ਇਸ ਉਪਲਬਧੀ ਲਈ ਸਲਾਮ ਕਰਦਿਆਂ ਐਲਾਨ ਕੀਤਾ ਕਿ ਹੁਣ ਤੋਂ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਜਗ੍ਹਾ 'ਤੇ ਚੰਦਰਯਾਨ-2 ਦੀ ਛਾਪ ਹੋਵੇਗੀ, ਉਸ ਨੂੰ ਤਿਰੰਗਾ ਪੁਆਇੰਟ ਅਤੇ ਜਿਸ ਜਗ੍ਹਾ 'ਤੇ ਚੰਦਰਯਾਨ-3 ਉਤਰਿਆ ਹੈ, ਉਸ ਨੂੰ ਸ਼ਿਵਸ਼ਕਤੀ ਦੇ ਨਾਮ ਨਾਲ ਜਾਣਿਆ ਜਾਵੇਗਾ। ਉਨ੍ਹਾਂ ਕਿਹਾ, "ਇਹ ਤਿਰੰਗਾ ਪੁਆਇੰਟ ਭਾਰਤ ਦੀ ਹਰ ਕੋਸ਼ਿਸ਼ ਲਈ ਪ੍ਰੇਰਨਾ ਬਣੇਗਾ, ਇਹ ਤਿਰੰਗਾ ਬਿੰਦੂ ਸਾਨੂੰ ਸਿਖਾਏਗਾ ਕਿ ਕੋਈ ਵੀ ਅਸਫਲਤਾ ਅੰਤਿਮ ਨਹੀਂ ਹੁੰਦੀ।"
ਪੀਐਮ ਮੋਦੀ ਨੇ ਕਿਹਾ, “ਅਸੀਂ ਉੱਥੇ ਪਹੁੰਚ ਗਏ ਹਾਂ ਜਿੱਥੇ ਕੋਈ ਨਹੀਂ ਪਹੁੰਚਿਆ। ਅਸੀਂ ਉਹ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ। ਮੇਰੀਆਂ ਅੱਖਾਂ ਸਾਹਮਣੇ 23 ਅਗਸਤ ਦਾ ਉਹ ਦਿਨ ਹਰ ਸਕਿੰਟ ਵਾਰ-ਵਾਰ ਘੁੰਮ ਰਿਹਾ ਹੈ। ਜਦੋਂ touch down confirm ਹੋਇਆ। ਉਸ ਸਮੇਂ ਦੇਸ਼ ਭਰ ਦੇ ਲੋਕਾਂ ਨੇ ਜਿਸ ਤਰ੍ਹਾਂ ਇੱਥੇ ਇਸਰੋ ਕੇਂਦਰ ਵਿੱਚ ਜਸ਼ਨ ਮਨਾਇਆ, ਉਹ ਨਜ਼ਾਰਾ ਕੌਣ ਭੁੱਲ ਸਕਦਾ ਹੈ। ਕੁਝ ਯਾਦਾਂ ਅਮਰ ਹੋ ਜਾਂਦੀਆਂ ਹਨ। ਇਹ ਪਲ ਵੀ ਅਮਰ ਹੋ ਗਿਆ।