ਦਿੱਲੀ-ਐਨਸੀਆਰ ਵਿੱਚ ਸੰਘਣੇ ਬੱਦਲਾਂ ਦੇ ਬਾਅਦ ਹੁਣ ਭਾਰੀ ਮੀਂਹ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਭਾਰੀ ਬਾਰਸ਼ ਦੇ ਸਬੰਧ ਵਿੱਚ ਦਿੱਲੀ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਸੀ। ਦਿੱਲੀ ਵਿੱਚ ਭਾਰੀ ਬਾਰਸ਼ ਤੋਂ ਬਾਅਦ ਰਾਜਧਾਨੀ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਗਿਆ। ਭਾਰੀ ਬਾਰਸ਼ ਨੇ ਆਵਾਜਾਈ ਠੱਪ ਕਰ ਦਿੱਤੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ, ਹਰਿਆਣਾ-ਯੂਪੀ ਤੇ ਦਿੱਲੀ-ਐਨਸੀਆਰ 'ਚ ਵਰ੍ਹਿਆ ਮੀਂਹ
ਏਬੀਪੀ ਸਾਂਝਾ | 22 Jul 2020 02:41 PM (IST)
ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਤੇ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਅੱਜ ਬੁੱਧਵਾਰ ਨੂੰ ਚੰਗੀ ਬਾਰਸ਼ ਰਿਕਾਰਡ ਹੋਵੇਗੀ। ਹਾਲਾਂਕਿ, ਇਸ ਤੋਂ ਬਾਅਦ ਮਾਨਸੂਨ ਕਮਜ਼ੋਰ ਹੋ ਜਾਵੇਗਾ ਤੇ ਬਾਰਸ਼ ਦੀ ਗਤੀ ਘਟ ਜਾਵੇਗੀ।
ਨਵੀਂ ਦਿੱਲੀ: ਪਿਛਲੇ ਦੋ ਦਿਨਾਂ ਤੋਂ ਐਨਸੀਆਰ ਦਾ ਮੌਸਮ ਸੁਹਾਵਣਾ ਹੈ ਤੇ ਅਜੇ ਵੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਨਾਲ ਜੁੜੀ ਜਾਣਕਾਰੀ ਦੇਣ ਵਾਲੀ ਪ੍ਰਾਈਵੇਟ ਏਜੰਸੀ ਸਕਾਈਮੈੱਟ ਮੁਤਾਬਕ ਬੁੱਧਵਾਰ ਨੂੰ ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਤੇ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਚੰਗੀ ਬਾਰਸ਼ ਰਿਕਾਰਡ ਕੀਤੀ ਜਾਏਗੀ। ਹਾਲਾਂਕਿ, ਇਸ ਤੋਂ ਬਾਅਦ ਮੌਨਸੂਨ ਕਮਜ਼ੋਰ ਹੋ ਜਾਵੇਗਾ ਤੇ ਬਾਰਸ਼ ਦੀ ਰਫਤਾਰ ਘੱਟ ਜਾਵੇਗੀ। ਮੌਸਮ ਵਿਭਾਗ ਮੁਤਾਬਕ, ਸਬ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਬਿਹਾਰ ਵਿੱਚ ਭਾਰੀ ਤੋਂ ਦਰਮਿਆਨੀ ਬਾਰਸ਼ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੂਰਬੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ ਤੇ ਲਕਸ਼ਦੀਪ ਵਿੱਚ ਵੀ ਇੱਕ ਤੋਂ ਦੋ ਥਾਂਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੱਖਣ-ਪੂਰਬੀ ਅਰਬ ਸਾਗਰ ਤੇ ਇਸ ਦੇ ਨਾਲ ਲਗਦੇ ਲਕਸ਼ਦੀਪ ਖੇਤਰ 'ਚ ਮੌਨਸੂਨ ਡਿਪ੍ਰੈਸ਼ਨ ਬਣਨ ਦੀ ਸੰਭਾਵਨਾ ਹੈ। ਇਹ ਮੌਸਮੀ ਪ੍ਰਣਾਲੀ ਸਿਰਫ ਅਰਬ ਸਾਗਰ ਦੇ ਉੱਤਰ-ਪੂਰਬੀ ਦਿਸ਼ਾ ਵਿੱਚ ਵਧੇਗਾ ਤੇ ਪੱਛਮੀ ਸਮੁੰਦਰੀ ਤੱਟਾਂ ਨੂੰ ਪ੍ਰਭਾਵਿਤ ਕਰੇਗਾ। ਹਫ਼ਤੇ ਦੇ ਪਹਿਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਤੂਫਾਨ ਆਉਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਬਾਰਸ਼ ਘੱਟ ਜਾਵੇਗੀ। ਹਾਲਾਂਕਿ ਮੌਸਮ ਪੂਰੀ ਤਰ੍ਹਾਂ ਸੁੱਕਾ ਨਹੀਂ ਹੋਵੇਗਾ, ਕੁਝ ਹਿੱਸਿਆਂ ਵਿਚ ਰੁਕ-ਰੁਕ ਕੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904