ਨਵੀਂ ਦਿੱਲੀ: ਜੇਠ ਮਹੀਨੇ ਦੀ ਗਰਮੀ ਸਭਨਾਂ ਦੇ ਵੱਟ ਕੱਢ ਰਹੀ ਹੈ ਤੇ ਆਉਂਦੀ ਜੂਨ-ਜੁਲਾਈ ਵਿੱਚ ਮੌਸਮ ਹੋਰ ਵੀ ਗਰਮ ਹੋ ਸਕਦਾ ਹੈ। ਪਰ ਇਸ ਤੋਂ ਪਹਿਲਾਂ ਲੋਕਾਂ ਲਈ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਹੈ ਕਿ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵਧਣ ਵਾਲੀ ਹੈ। ਆਉਣ ਵਾਲੇ ਇੱਕ ਹਫ਼ਤੇ ਦੌਰਾਨ ਸੂਰਜ ਦੇਵਤਾ ਪੰਜਾਬੀਆਂ ਦੇ ਨਾਲ-ਨਾਲ ਦੇਸ਼ਵਾਸੀਆਂ ਨੂੰ ਖੂਬ ਤ੍ਰੇਲੀਆਂ ਲਿਆਉਣਗੇ।

ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਦੇਸ਼ ਦੀ ਕੌਮੀ ਰਾਜਧਾਨੀ ਅਤੇ ਪੂਰੇ ਉੱਤਰ ਭਾਰਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਰਾ ਹੋਰ ਵੀ ਵਧੇਗਾ। ਇਹ ਵਰਤਾਰਾ ਆਉਂਦੇ ਬੁੱਧਵਾਰ ਤਕ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਸਭ ਤੋਂ ਬੁਰਾ ਹਾਲ ਪੱਛਮੀ ਰਾਜਸਥਾਨ ਤੇ ਵਿਦਰਭ ਵਿੱਚ ਹੋਣ ਵਾਲਾ ਹੈ।

ਭਵਿੱਖਬਾਣੀ ਮੁਤਾਬਕ ਜੰਮੂ ਕਸ਼ਮੀਰ, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਗੁਜਰਾਤ, ਕੇਂਦਰੀ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ ਤੇ ਪੁਡੂਚੇਰੀ ਆਦਿ ਵਿੱਚ ਗਰਮੀ ਦਾ ਖਾਸਾ ਅਸਰ ਵਿਖਾਈ ਦੇਵੇਗਾ।