Delhi Assembly Election 2025: ਦਿੱਲੀ ਵਿੱਚ ਚੋਣ ਪ੍ਰਚਾਰ ਲਈ ਸਿਰਫ਼ ਇੱਕ ਦਿਨ ਬਾਕੀ ਹੈ। 3 ਫਰਵਰੀ ਦੀ ਸ਼ਾਮ ਨੂੰ ਚੋਣ ਪ੍ਰਚਾਰ ਦਾ ਰੌਲਾ ਘੱਟ ਜਾਵੇਗਾ। ਇਸ ਦੌਰਾਨ ਕੁਝ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਮੀਕਾ ਸਿੰਘ(Mika Singh) ਭਾਜਪਾ ਲਈ ਪ੍ਰਚਾਰ ਕਰਨਗੇ। 

ਦਿਲਚਸਪ ਗੱਲ ਇਹ ਹੈ ਕਿ ਮੀਕਾ ਸਿੰਘ ਨੇ 1 ਫਰਵਰੀ ਨੂੰ 'ਆਪ' ਉਮੀਦਵਾਰ ਲਈ ਪ੍ਰਚਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ 3 ਫਰਵਰੀ ਨੂੰ ਉਹ ਮੰਗੋਲਪੁਰੀ ਵਿੱਚ ਭਾਜਪਾ ਉਮੀਦਵਾਰ ਰਾਜਕੁਮਾਰ ਚੌਹਾਨ ਲਈ ਪ੍ਰਚਾਰ ਕਰਨਗੇ ਤੇ ਵੋਟਾਂ ਮੰਗਣਗੇ। ਇਹ ਜਾਣਕਾਰੀ ਖੁਦ ਮੀਕਾ ਸਿੰਘ ਨੇ ਦਿੱਤੀ ਹੈ।

ਦੱਸ ਦੇਈਏ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਕੁਝ ਦਿਨ ਬਾਕੀ ਹਨ, ਇਸ ਲਈ ਸ਼ਨੀਵਾਰ ਨੂੰ 'ਆਪ' ਦੀ ਪ੍ਰਚਾਰ ਰੈਲੀ ਨੇ ਇੱਕ ਮਨੋਰੰਜਕ ਮੋੜ ਲੈ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲੀਵੁੱਡ ਗਾਇਕ ਮੀਕਾ ਸਿੰਘ ਨਾਲ ਮਜਨੂੰ ਕਾ ਟਿੱਲਾ ਵਿਖੇ ਸਟੇਜ 'ਤੇ ਇੱਕ ਗੀਤ ਗਾਇਆ ਜਿਸਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਹ ਸਮਾਗਮ 'ਆਪ' ਉਮੀਦਵਾਰ ਪੁਨਰਦੀਪ ਸਿੰਘ ਸਾਹਨੀ ਦੇ ਪ੍ਰਚਾਰ ਮਾਰਗ ਦਾ ਹਿੱਸਾ ਸੀ ਕਿਉਂਕਿ ਉਹ ਚਾਂਦਨੀ ਚੌਕ ਹਲਕੇ ਤੋਂ ਭਾਜਪਾ ਦੇ ਸਤੀਸ਼ ਜੈਨ ਵਿਰੁੱਧ ਚੋਣ ਲੜ ਰਹੇ ਹਨ। ਇਸ ਰੈਲੀ ਦੌਰਾਨ ਮਾਨ ਅਤੇ ਮੀਕਾ ਸਿੰਘ ਦੀ ਜੋੜੀ ਰੈਲੀ ਵਿੱਚ ਇੱਕ ਸੰਗੀਤਕ ਮੋੜ ਲੈ ਕੇ ਆਈ। ਉਨ੍ਹਾਂ ਦਾ ਗੀਤ ਸੁਣ ਕੇ ਭੀੜ ਤਾੜੀਆਂ ਨਾਲ ਗੂੰਜ ਉੱਠੀ। ਤੁਸੀ ਵੀ ਵੇਖੋ ਇੰਟਰਨੈੱਟ ਤੇ ਵਾਈਰਲ ਹੋ ਰਿਹਾ ਇਹ ਵੀਡੀਓ...

ਦੱਸ ਦਈਏ ਕਿ ਇਸ ਦੌਰਾਨ ਮੀਕਾ ਸਿੰਘ ਨੂੰ ਇੱਕ ਦਿਨ ਪਹਿਲਾਂ ਮਜਨੂੰ ਕਾ ਟੀਲਾ ਵਿੱਚ ਰਾਘਵ ਚੱਢਾ ਨਾਲ ਸਟੇਜ ਸਾਂਝਾ ਕਰਦੇ ਦੇਖਿਆ ਗਿਆ ਸੀ। ਉਹ ਉੱਥੇ ਚੋਣ ਪ੍ਰਚਾਰ ਲਈ ਪਹੁੰਚੇ ਸਨ ਤੇ ਉਨ੍ਹਾਂ ਨੇ ਆਪਣੇ ਐਲਬਮ ਦਾ ਇੱਕ ਗੀਤ ਵੀ ਦਰਸ਼ਕਾਂ ਨੂੰ ਗਾਇਆ ਸੀ। ਇਸ ਦੌਰਾਨ ਲੋਕ ਨੱਚਦੇ ਵੀ ਦੇਖੇ ਗਏ। ਉਸਨੇ 'ਆਪ' ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਪਰ ਹੋਇਆ ਇਹ ਕਿ ਇੱਕ ਦਿਨ ਬਾਅਦ ਹੀ ਉਸਨੇ ਆਪ ਦੇ ਵਿਰੋਧੀ ਲਈ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਇਹ ਜਾਣਕਾਰੀ ਅਜੇ ਉਪਲਬਧ ਨਹੀਂ ਹੈ।