ਨਾਬਾਲਗ ਬਲਾਤਕਾਰ ਪੀੜਤ ਦੀ ਇਲਾਜ ਦੌਰਾਨ ਮੌਤ, ਜ਼ਿੰਦਾ ਸਾੜਨ ਦੀ ਕੀਤੀ ਗਈ ਸੀ ਕੋਸ਼ਿਸ਼
ਏਬੀਪੀ ਸਾਂਝਾ | 17 Nov 2020 07:58 PM (IST)
ਬੁਲੰਦਸ਼ਹਿਰ ਦੀ ਨਾਬਾਲਗ ਬਲਾਤਕਾਰ ਪੀੜਤਾ ਦੀ ਅੱਜ ਦਿੱਲੀ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਲੜਕੀ ਦਾ ਆਰਐਮਐਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਬੁਲੰਦਸ਼ਹਿਰ ਦੀ ਨਾਬਾਲਗ ਬਲਾਤਕਾਰ ਪੀੜਤਾ ਦੀ ਅੱਜ ਦਿੱਲੀ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਲੜਕੀ ਦਾ ਆਰਐਮਐਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪੀੜਤਾ 'ਤੇ ਪੈਟਰੋਲ ਪਾ ਕੇ ਪੀੜਤ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਵਿਚ ਪੀੜਤ ਦਾ ਸਰੀਰ ਕਰੀਬ 90 ਪ੍ਰਤੀਸ਼ਤ ਸੜ ਗਿਆ ਸੀ। ਬਲਾਤਕਾਰ ਦੀ ਇਹ ਘਿਨਾਉਣੀ ਘਟਨਾ ਤਿੰਨ ਮਹੀਨੇ ਪੁਰਾਣੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਪੀੜਤ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕਰਨ ਲਈ 7 ਵਿਅਕਤੀਆਂ 'ਤੇ ਐਫਆਈਆਰ ਦਰਜ ਕੀਤੀ ਗਈ ਹੈ।