Mirchi Baba Arrested In Bhopal : ਭੋਪਾਲ ਦੇ ਮਸ਼ਹੂਰ ਮਿਰਚੀ ਬਾਬਾ ਉਰਫ ਮਹੰਤ  ਵੈਰਾਗਿਆਨੰਦ ਗਿਰੀ (Mirchi Baba alias Mahant Varagyanand Giri) 'ਤੇ ਭੋਪਾਲ ਦੇ ਮਹਿਲਾ ਥਾਣੇ ਵਿੱਚ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਭੋਪਾਲ ਦੀ ਇਕ ਔਰਤ ਨੇ ਇਸ ਕਥਿਤ ਸਾਧ 'ਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ।

ਦੋਸ਼ ਹੈ ਕਿ ਬੱਚਾ ਪੈਦਾ ਨਾ ਹੋਣ ਦੀ ਸਮੱਸਿਆ ਨੂੰ ਲੈ ਕੇ ਜਨਵਰੀ ਮਹੀਨੇ 'ਚ ਔਰਤ ਵੈਰਾਗਿਆਨੰਦ ਗਿਰੀ ਨੂੰ ਮਿਲੀ ਸੀ। ਇਸ ਤੋਂ ਬਾਅਦ ਕੁਝ ਸਮੇਂ ਬਾਅਦ ਫਿਰ ਤੋਂ ਵੈਰਾਗਿਆਨੰਦ ਉਰਫ ਮਿਰਚੀ ਬਾਬਾ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਭਭੂਤੀ ਨੂੰ ਪ੍ਰਸ਼ਾਦ ਵਜੋਂ ਖਾਣ ਲਈ ਦਿੱਤਾ। ਔਰਤ ਦਾ ਦੋਸ਼ ਹੈ ਕਿ ਜਿਵੇਂ ਹੀ ਉਸ ਨੇ ਭਭੂਤੀ ਖਾਧੀ ਉਹ ਬੇਹੋਸ਼ ਹੋ ਗਈ ਅਤੇ ਇਸ ਤੋਂ ਬਾਅਦ ਬਾਬੇ ਨੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਸ ਨੇ ਇਸ ਮਾਮਲੇ ਨੂੰ ਲੈ ਕੇ ਮਹਿਲਾ ਅਪਰਾਧ ਸ਼ਾਖਾ ਕੋਲ ਪਹੁੰਚ ਕੀਤੀ।

ਬਾਬਾ ਨੇ ਔਰਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਬਾਬੇ ਖਿਲਾਫ ਦਰਜ ਐਫਆਈਆਰ ਮੁਤਾਬਕ ਪੀੜਤ ਔਰਤ ਨੇ ਪੁਲਿਸ ਨਾਲ ਸੰਪਰਕ ਕਰਕੇ ਆਪਣੀ ਹੱਡਬੀਤੀ ਦੱਸੀ। ਔਰਤ ਨੇ ਦੱਸਿਆ ਕਿ ਜਿਵੇਂ ਹੀ ਇਸ ਬਾਰੇ ਵੈਰਾਗਿਆਨੰਦ ਗਿਰੀ ਉਰਫ ਮਿਰਚੀ ਬਾਬਾ ਨੂੰ ਪਤਾ ਲੱਗਾ ਤਾਂ ਉਸ ਨੇ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਔਰਤ ਨੇ ਵੈਰਾਗਿਆਨੰਦ ਦੇ ਡਰੋ ਅਤੇ ਲੋਕ ਲਾਜ ਦੇ ਭੈਅ ਤੋਂ ਉਸਦੇ ਖਿਲਾਫ ਐਫਆਈਆਰ ਦਰਜ ਨਹੀਂ ਕਰਵਾਈ। ਹੁਣ ਹਿੰਮਤ ਦਿਖਾਉਂਦੇ ਹੋਏ ਮਹਿਲਾ ਨੇ ਦੋਸ਼ੀ ਬਾਬੇ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਤੁਰੰਤ ਬਾਬੇ ਦੇ ਖ਼ਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਬਾਬੇ ਨੂੰ ਕੀਤਾ ਗ੍ਰਿਫ਼ਤਾਰ 

ਦੱਸ ਦੇਈਏ ਕਿ ਮਹਿਲਾ ਦੀ ਸ਼ਿਕਾਇਤ 'ਤੇ ਬਾਬੇ ਨੂੰ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਗਵਾਲੀਅਰ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਦੇਰ ਰਾਤ ਮਿਰਚੀ ਬਾਬਾ ਨੂੰ ਹਿਰਾਸਤ 'ਚ ਲੈ ਲਿਆ ਗਿਆ। ਮਹਿਲਾ ਅਪਰਾਧ ਸ਼ਾਖਾ ਅਤੇ ਅਪਰਾਧ ਸ਼ਾਖਾ ਦੀ ਸਾਂਝੀ ਟੀਮ ਗਵਾਲੀਅਰ ਪਹੁੰਚੀ। ਜਿੱਥੋਂ ਮਿਰਚੀ ਬਾਬਾ ਨੂੰ ਸੌਂਪ ਦਿੱਤਾ ਗਿਆ।

ਮਹਿਲਾ ਅਪਰਾਧ ਸ਼ਾਖਾ ਦੀ ਏਸੀਪੀ ਨਿਧੀ ਸਕਸੈਨਾ ਨੇ ਦੱਸਿਆ ਕਿ ਪੀੜਤ ਔਰਤ ਨੇ ਬਾਬੇ ਦੇ ਖ਼ਿਲਾਫ਼


ਬੱਚਾ ਹੋਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕਰਵਾਈ ਸੀ। ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਸ਼ੀ ਬਾਬੇ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਇਸ ਮਾਮਲੇ 'ਚ ਦੋਸ਼ੀ ਬਾਬਾ ਦਾ ਕਹਿਣਾ ਹੈ ਕਿ ਉਸ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ।