Narendra Modi 3.0 Cabinet: ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਨਰਿੰਦਰ ਮੋਦੀ ਐਤਵਾਰ ਯਾਨੀਕਿ ਭਲਕੇ 9 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ, ਜਿਸ ਦੀਆਂ ਤਿਆਰੀਆਂ ਰਾਸ਼ਟਰਪਤੀ ਭਵਨ (Rashtrapati Bhavan) ਵਿੱਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਹੁੰ ਚੁੱਕ ਸਮਾਗਮ (Oath ceremony) ਕੱਲ੍ਹ ਸ਼ਾਮ 7:15 ਵਜੇ ਹੋਵੇਗਾ। ਇਸ ਸਭ ਦੇ ਵਿਚਕਾਰ ਮੋਦੀ 3.0 ਦੀ ਕੈਬਨਿਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ।



ਸੂਤਰਾਂ ਮੁਤਾਬਕ ਨਰਿੰਦਰ ਮੋਦੀ ਦੇ ਨਾਲ ਕਰੀਬ 52 ਤੋਂ 55 ਮੰਤਰੀ ਸਹੁੰ ਚੁੱਕ ਸਕਦੇ ਹਨ। ਜਿਸ ਵਿੱਚ 19 ਤੋਂ 22 ਕੈਬਨਿਟ ਅਤੇ ਕਰੀਬ 33 ਤੋਂ 35 ਰਾਜ ਮੰਤਰੀ ਹੋ ਸਕਦੇ ਹਨ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਟੀਡੀਪੀ, ਜੇਡੀਯੂ, ਐਲਜੇਪੀ ਸਮੇਤ ਆਰਐਲਡੀ, ਜਨਸੈਨਾ, ਜੇਡੀਐਸ ਅਤੇ ਅਪਨਾ ਦਲ ਐਨਡੀਏ ਦੀਆਂ ਸੰਘਟਕ ਪਾਰਟੀਆਂ ਵਜੋਂ ਸਰਕਾਰ ਵਿੱਚ ਸ਼ਾਮਲ ਹੋ ਸਕਦੇ ਹਨ।


ਐਨਡੀਏ ਦੇ ਹਿੱਸੇਦਾਰਾਂ ਨੂੰ ਕੀ ਮਿਲੇਗਾ?


ਸੂਤਰਾਂ ਦੀ ਮੰਨੀਏ ਤਾਂ ਟੀਡੀਪੀ ਨੂੰ ਇੱਕ ਕੈਬਨਿਟ, ਦੋ ਰਾਜ ਮੰਤਰੀ, ਜੇਡੀਯੂ ਨੂੰ ਇੱਕ ਕੈਬਨਿਟ ਅਤੇ ਇੱਕ ਰਾਜ ਮੰਤਰੀ ਅਹੁਦੇ ਦੇ ਕੇ ਸਰਕਾਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਸ਼ਿਵ ਸੈਨਾ, ਐਲਜੇਪੀ, ਆਰਐਲਡੀ ਅਤੇ ਐਨਸੀਪੀ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।


ਮੋਦੀ ਕੈਬਨਿਟ 'ਚ ਜਾਤ 'ਤੇ ਨਹੀਂ, ਖੇਤਰੀ ਸੰਤੁਲਨ 'ਤੇ ਹੋਵੇਗਾ ਜ਼ੋਰ!


ਇਸ ਦੇ ਨਾਲ ਹੀ ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਜਾਤੀ ਨਾਲੋਂ ਖੇਤਰੀ ਸੰਤੁਲਨ ਉੱਤੇ ਜ਼ਿਆਦਾ ਜ਼ੋਰ ਦਿੱਤੇ ਜਾਣ ਦੀ ਸੰਭਾਵਨਾ ਹੈ। ਉੱਤਰ, ਦੱਖਣ, ਪੂਰਬ ਅਤੇ ਪੱਛਮ ਦੀ ਦੇਖਭਾਲ ਲਈ ਇੱਕ ਕੈਬਨਿਟ ਹੋਵੇਗੀ। ਮੰਤਰੀਆਂ ਦੀ ਚੋਣ ਕਰਦੇ ਸਮੇਂ ਉਨ੍ਹਾਂ ਦੇ ਤਜ਼ਰਬੇ ਅਤੇ ਸਿੱਖਿਆ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।


ਇਹ ਹੋ ਸਕਦੇ ਹਨ ਮੋਦੀ ਸਰਕਾਰ ਦੇ ਸੰਭਾਵਿਤ ਚਿਹਰੇ


ਯੂਪੀ ਤੋਂ


ਰਾਜਨਾਥ ਸਿੰਘ, ਜਤਿਨ ਪ੍ਰਸਾਦ, ਐਸ.ਪੀ ਸਿੰਘ ਬਘੇਲ, ਪੰਕਜ ਚੌਧਰੀ।


ਗੁਜਰਾਤ ਤੋਂ


ਅਮਿਤ ਸ਼ਾਹ, ਮਨਸੁਖ ਮੰਡਾਵੀਆ।


MP ਤੋਂ


ਜਯੋਤੀਰਾਦਿਤਿਆ ਸਿੰਧੀਆ, ਸ਼ਿਵਰਾਜ ਸਿੰਘ ਚੌਹਾਨ।


ਹਰਿਆਣਾ ਤੋਂ


ਰਾਓ ਇੰਦਰਜੀਤ, ਕ੍ਰਿਸ਼ਨਪਾਲ ਗੁਰਜਰ, ਮਨੋਹਰ ਲਾਲ ਖੱਟਰ।


ਰਾਜਸਥਾਨ ਤੋਂ


ਅਰਜੁਨ ਮੇਘਵਾਲ, ਭੂਪੇਂਦਰ ਯਾਦਵ


ਮਹਾਰਾਸ਼ਟਰ ਤੋਂ


ਨਿਤਿਨ ਗਡਕਰੀ, ਪੀਯੂਸ਼ ਗੋਇਲ, ਨਰਾਇਣ ਰਾਣੇ


ਓਡੀਸ਼ਾ ਤੋਂ


ਵੈਜਯੰਤ ਪਾਂਡਾ, ਅਪਰਾਜਿਤਾ ਸਾਰੰਗੀ


ਇਨ੍ਹਾਂ ਨਾਮਾਂ ਦੀ ਵੀ ਚਰਚਾ 


ਐੱਸ. ਜੈਸ਼ੰਕਰ, ਜੇਪੀ ਨੱਡਾ, ਡਾ. ਜਿਤੇਂਦਰ ਸਿੰਘ, ਅਸ਼ਵਨੀ ਵੈਸ਼ਨਵ, ਸ਼ਾਂਤਨੂ ਠਾਕੁਰ, ਸੁਰੇਸ਼ ਗੋਪੀ, ਵਿਪਲਵ ਦੇਬ, ਸਰਬਾਨੰਦ ਸੋਨੇਵਾਲ, ਹਰਦੀਪ ਪੁਰੀ, ਤਾਪੀਰ ਗਾਓਂ, ਸੰਜੇ ਬੰਡੀ/ਜੀ ਕਿਸ਼ਨ ਰੈੱਡੀ, ਪ੍ਰਹਲਾਦ ਜੋਸ਼ੀ, ਸ਼ੋਭਾ ਕਰੰਦਜਲੇ, ਪੀਸੀ ਮੋਹਨ ਅਤੇ ਰਾਜੀਵ ਚੰਦਰਸ਼ੀਸ਼।


ਸਹਿਯੋਗੀ ਪਾਰਟੀਆਂ ਦੇ ਇਹ ਆਗੂ ਮੰਤਰੀ ਬਣ ਸਕਦੇ ਹਨ


ਆਰਐਲਡੀ ਤੋਂ ਜਯੰਤ ਚੌਧਰੀ, ਜੇਡੀਯੂ ਤੋਂ ਲਲਨ ਸਿੰਘ ਜਾਂ ਸੰਜੇ ਝਾਅ, ਸ਼ਿਵ ਸੈਨਾ (ਸ਼ਿੰਦੇ), ਪ੍ਰਤਾਪ ਰਾਓ ਜਾਧਵ, ਲੋਜਪਾ ਤੋਂ ਚਿਰਾਗ ਪਾਸਵਾਨ, ਜੇਡੀਐਸ ਤੋਂ ਕੁਮਾਰ ਸਵਾਮੀ, ਟੀਡੀਪੀ ਤੋਂ ਰਾਮ ਮੋਹਨ ਨਾਇਡੂ, ਐਨਸੀਪੀ ਤੋਂ ਕੇ ਰਵਿੰਦਰਨ ਅਤੇ ਅਪਨਾ ਦਲ ਤੋਂ ਅਨੁਪ੍ਰਿਆ ਪਟੇਲ।


ਹੋਰ ਪੜ੍ਹੋ : ਸੋਨੀਆ ਗਾਂਧੀ ਹੋਵੇਗੀ ਕਾਂਗਰਸ ਦੇ ਸੰਸਦੀਏ ਦਲ ਦੀ ਚੇਅਰਪਰਸਨ! ਰਸਮੀ ਘੋਸ਼ਣਾ ਬਾਕੀ