Modi 3.0 Cabinet Meeting: ਮੋਦੀ ਸਰਕਾਰ 3.0 ਦੀ ਸਰਕਾਰ ਬਣ ਚੁੱਕੀ ਹੈ। ਸਹੁੰ ਚੁੱਕਣ ਤੋਂ ਬਾਅਦ ਹੀ ਮੋਦੀ ਸਰਕਾਰ ਐਕਸ਼ਨ ਮੋਡ 'ਚ ਆ ਗਈ ਹੈ। ਅੱਜ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਮੋਦੀ ਕੈਬਨਿਟ ਦੀ ਬੈਠਕ ਅੱਜ ਸ਼ਾਮ 5 ਵਜੇ ਹੋ ਸਕਦੀ ਹੈ। ਇਸ ਤੋਂ ਪਹਿਲਾਂ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਪੀਐਮ ਮੋਦੀ ਵਿਕਸਿਤ ਭਾਰਤ ਮਿਸ਼ਨ ਅਤੇ ਮੋਦੀ ਦੀ ਗਾਰੰਟੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਤਰੀਆਂ ਨੂੰ ਆਪਣਾ ਵਿਭਾਗ ਸੌਂਪਣਗੇ। ਹਰ ਕਿਸੇ ਦੀਆਂ ਨਜ਼ਰਾਂ ਸੀਸੀਐਸ ਮੰਤਰੀਆਂ 'ਤੇ ਟਿਕੀਆਂ ਹੋਈਆਂ ਹਨ, ਯਾਨੀ ਮੋਦੀ ਸਰਕਾਰ 'ਚ ਚੋਟੀ ਦੇ ਚਾਰ ਮੰਤਰੀ ਕੌਣ ਹੋਣਗੇ।


ਇਸ ਤੋਂ ਪਹਿਲਾਂ ਐਤਵਾਰ ਨੂੰ ਮੋਦੀ ਸਰਕਾਰ 3.0 ਦਾ ਸ਼ਾਨਦਾਰ ਸਹੁੰ ਚੁੱਕ ਸਮਾਗਮ ਹੋਇਆ। ਸਹੁੰ ਚੁੱਕ ਸਮਾਗਮ ਵਿੱਚ ਵਿਦੇਸ਼ੀ ਮਹਿਮਾਨਾਂ ਦੇ ਨਾਲ-ਨਾਲ ਦੇਸ਼ ਭਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪੀਐਮ ਮੋਦੀ ਦਾ ਤੀਜਾ ਸਹੁੰ ਚੁੱਕ ਸਮਾਗਮ ਸਭ ਤੋਂ ਲੰਬਾ ਸੀ। ਪੀਐਮ ਮੋਦੀ ਸਮੇਤ 72 ਲੋਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਵਿੱਚ 30 ਕੈਬਨਿਟ ਮੰਤਰੀਆਂ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀਆਂ ਨੇ ਸਹੁੰ ਚੁੱਕੀ।


ਇਸ ਵਾਰ ਮੋਦੀ ਸਰਕਾਰ 3.0 'ਚ 6 ਸਾਬਕਾ ਮੁੱਖ ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਸ 'ਚ ਰਾਜਨਾਥ ਸਿੰਘ ਤੀਜੀ ਵਾਰ ਕੈਬਨਿਟ ਮੰਤਰੀ ਬਣੇ ਹਨ, ਜਦਕਿ ਸ਼ਿਵਰਾਜ ਸਿੰਘ ਚੌਹਾਨ ਅਤੇ ਮਨੋਹਰ ਲਾਲ ਖੱਟਰ ਪਹਿਲੀ ਵਾਰ ਮੰਤਰੀ ਬਣੇ ਹਨ। ਸਰਬਾਨੰਦ ਸੋਨੋਵਾਲ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਦੇ ਸਹਿਯੋਗੀ ਹਮ ਪਾਰਟੀ ਦੇ ਮੁਖੀ ਜੀਤਨ ਰਾਮ ਮਾਂਝੀ ਅਤੇ ਜੇਡੀਐਸ ਆਗੂ ਐਚਡੀ ਕੁਮਾਰਸਵਾਮੀ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ।


ਇਹ ਵੀ ਪੜ੍ਹੋ: PM Modi Oath Ceremony: 49 ਸਾਲ ਦੇ ਬਿੱਟੂ, 70 ਦੇ ਮਨੋਹਰ ਲਾਲ ਖੱਟਰ...ਮੋਦੀ ਸਰਕਾਰ 3.0 'ਚ ਆਹ ਬਣੇ ਕੈਬਨਿਟ ਮੰਤਰੀ, ਇੱਥੇ ਦੇਖੋ ਪੂਰੀ ਲਿਸਟ


ਪੀਐਮ ਮੋਦੀ ਨੇ ਆਪਣੇ ਸਾਰੇ ਸਾਥੀਆਂ ਨੂੰ ਆਪਣੀ ਕੈਬਨਿਟ ਵਿੱਚ ਜਗ੍ਹਾ ਦਿੱਤੀ ਹੈ। ਇਸ ਵਾਰ 72 ਮੰਤਰੀਆਂ ਵਾਲੀ ਕੈਬਨਿਟ ਵਿੱਚ 60 ਮੰਤਰੀ ਭਾਜਪਾ ਕੋਟੇ ਦੇ ਹਨ। ਜਦੋਂ ਕਿ ਜੇਡੀਯੂ ਅਤੇ ਟੀਡੀਪੀ ਤੋਂ 2-2 ਮੰਤਰੀ ਬਣਾਏ ਗਏ ਹਨ, ਉੱਥੇ ਹੀ ਜੇਡੀਐਸ, ਐਲਜੇਪੀ, ਐਚਏਐਮ, ਆਰਪੀਆਈ, ਅਪਨਾ ਦਲ ਐਸ, ਸ਼ਿਵ ਸੈਨਾ ਸ਼ਿੰਦੇ ਧੜੇ ਅਤੇ ਆਰਐਲਡੀ ਤੋਂ ਇੱਕ-ਇੱਕ ਮੰਤਰੀ ਬਣਾਇਆ ਗਿਆ ਹੈ।


ਕਿਸ ਪਾਰਟੀ ਦੇ ਕਿੰਨੇ ਮੰਤਰੀ ਬਣੇ


ਭਾਜਪਾ- 60 ਮੰਤਰੀ
ਜੇਡੀਯੂ- 02 ਮੰਤਰੀ
ਟੀਡੀਪੀ- 02 ਮੰਤਰੀ
ਜੇਡੀਐਸ- 01 ਮੰਤਰੀ
ਲੋਜਪਾ- 01 ਮੰਤਰੀ
ਹਮ- 01 ਮੰਤਰੀ
RPI- 01 ਮੰਤਰੀ ਸ
ਅਪਨਾ ਦਲ-01 ਮੰਤਰੀ 
ਸ਼ਿਵ ਸੈਨਾ- 01 ਮੰਤਰੀ
ਆਰਐਲਡੀ- 01 ਮੰਤਰੀ


ਇਹ ਵੀ ਪੜ੍ਹੋ: LS Election: ਪੰਜਾਬ 'ਚ ਲੋਕ ਸਭਾ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਆਹ ਚੋਣਾਂ ਕਰਵਾਉਣ ਦੀ ਖਿੱਚੀ ਤਿਆਰੀ