ਨਵੀਂ ਦਿੱਲੀ: ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿੱਚ 43 ਨਵੇਂ ਮੰਤਰੀਆਂ ਨੇ ਬੁੱਧਵਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਮੋਦੀ ਸਰਕਾਰ ਵਿਚ ਮੰਤਰੀਆਂ ਦੀ ਕੁੱਲ ਗਿਣਤੀ 77 ਹੋ ਗਈ ਹੈ। ਮੋਦੀ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਕੁਝ ਵੱਡੇ ਬਦਲਾਅ ਕੀਤੇ ਗਏ ਸੀ।
ਇਸ ਦੇ ਨਾਲ ਹੀ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਮੋਦੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਵਿੱਚ 36 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ 7 ਮੰਤਰੀਆਂ ਨੂੰ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ ਹੈ।
ਕਿਹੜੇ 7 ਮੰਤਰੀਆਂ ਨੂੰ ਤਰੱਕੀ ਮਿਲੀ?
ਜਿਨ੍ਹਾਂ ਮੰਤਰੀਆਂ ਨੂੰ ਤਰੱਕੀ ਦਿੱਤੀ ਗਈ ਉਨ੍ਹਾਂ ਵਿੱਚ ਪੁਰਸ਼ੋਤਮ ਰੁਪਲਾ, ਅਨੁਰਾਗ ਠਾਕੁਰ, ਮਨਸੁਖ ਮੰਡਵੀਆ, ਆਰ ਕੇ ਸਿੰਘ, ਹਰਦੀਪ ਸਿੰਘ ਪੁਰੀ, ਜੀ ਕਿਸ਼ਨ ਰੈਡੀ ਅਤੇ ਕਿਰੇਨ ਰਿਜੀਜੂ ਸ਼ਾਮਲ ਹਨ।
ਇਨ੍ਹਾਂ 12 ਮੰਤਰੀਆਂ ਦੀ ਮੋਦੀ ਕੈਬਨਿਟ ਤੋਂ ਛੁੱਟੀ
ਇਸ ਤੋਂ ਪਹਿਲਾਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ, ਸਿਹਤ ਮੰਤਰੀ ਡਾ: ਹਰਸ਼ਵਰਧਨ, ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡੀ ਵੀ ਸਦਾਨੰਦ ਗੌੜਾ, ਕਿਰਤ ਮੰਤਰੀ ਸੰਤੋਸ਼ ਗੰਗਵਾਰ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਸਮੇਤ ਕਈ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਸਿੱਖਿਆ ਰਾਜ ਮੰਤਰੀ ਸੰਜੇ ਧੋਤਰਾ, ਜੰਗਲਾਤ ਅਤੇ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰੀਯੋ, ਰਾਓ ਸਾਹਬ ਦਾਨਵੇ, ਰਤਨ ਲਾਲ ਕਟਾਰੀਆ, ਪ੍ਰਤਾਪ ਸਾਰੰਗੀ ਅਤੇ ਦੇਵ ਸ਼੍ਰੀ ਬੈਨਰਜੀ ਨੇ ਵੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ।
ਇਨ੍ਹਾਂ 43 ਮੰਤਰੀਆਂ ਨੇ ਚੁੱਕੀ ਸਹੁੰ
ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਵਰਿੰਦਰ ਕੁਮਾਰ, ਜੋਤੀਰਾਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ (ਆਰਸੀਪੀ ਸਿੰਘ, ਜੇਡੀਯੂ), ਅਸ਼ਵਨੀ ਵੈਸ਼ਨਵ, ਪਸ਼ੂਪਤੀ ਪਾਰਸ (ਐਲਜੇਪੀ), ਕਿਰਨ ਰਿਜੀਜੂ, ਰਾਜ ਕੁਮਾਰ ਸਿੰਘ, ਹਰਦੀਪ ਪੁਰੀ, ਮਨਸੁੱਖ ਮੰਡਾਵੀਆ, ਭਪੇਂਦਰ ਯਾਦਵ, ਪੁਰਸ਼ੋਤਮ ਰੂਪਾਲਾ, ਜੀ ਕਿਸ਼ਨ ਰੈੱਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੁਪ੍ਰਿਯਾ ਪਟੇਲ (ਅਪਨਾ ਦਲ), ਸੱਤਿਆ ਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਲਜੇ, ਭਾਨੂ ਪ੍ਰਤਾਪ ਸਿੰਘ ਵਰਮਾ, ਦਰਸ਼ਨ ਵਿਕਰਮ, ਮੀਨਾਕਸ਼ੀ ਲੇਖੀ, ਅਨੁਪੂਰਨਾ ਦੇਵੀ, ਏ ਨਾਰਾਇਣਸਾਮੀ, ਕੌਸ਼ਲ ਕਿਸ਼ੋਰ, ਅਜੈ ਭੱਟ, ਬੀਐਲ ਵਰਮਾ, ਅਜੈ ਕੁਮਾਰ, ਦੇਵਸਿੰਘ ਚੌਹਾਨ, ਭਗਵੰਥ ਖੁਸ਼ਬਾ, ਕਪਿਲ ਪਾਟਿਲ, ਪ੍ਰਤਿਮਾ ਭੂਮਿਕ, ਸੁਭਾਸ਼ ਸਰਕਾਰ, ਭਾਗਵਤ ਕਰਾਦ, ਰਾਜ ਕੁਮਾਰ ਰੰਜਨ ਸਿੰਘ, ਭਾਰਤੀ ਪ੍ਰਵੀਨ ਪਵਾਰ, ਵਿਸ਼ੇਸ਼ਵਰ ਟੂਡੂ, ਸ਼ਾਂਤੁਨ ਠਾਕੁਰ, ਮੁੰਜਾਪਾਰਾ ਮਹਿੰਦਰ ਭਾਈ, ਜੌਨ ਬਰਾਲਾ, ਐਲ ਮੁਰਗਨ, ਨਿਸ਼ਿਤ ਪ੍ਰਮਾਣਿਕ।
ਇਹ ਵੀ ਪੜ੍ਹੋ: Dilip Kumar Timeline: ਦਿਲੀਪ ਕੁਮਾਰ ਦੀ ਜਿੰਦਗੀ ਨੂੰ ਇੱਕ ਟਾਈਮਲਾਈਨ ਵਿੱਚ ਜਾਣੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904