ਮੋਦੀ ਨੇ ਮੁਲਕ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਤਵਾਰ (22 ਮਾਰਚ) ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ‘ਜਨਤਾ ਕਰਫਿਊ’ ਦਾ ਪਾਲਣ ਕਰਨ। ਮੋਦੀ ਨੇ ਕਿਹਾ,‘‘ਇਹ ਜਨਤਾ ਕਰਫਿਊ ਹੈ ਤੇ ਲੋਕ ਖੁਦ ਹੀ ਇਸ ਦਾ ਪਾਲਣ ਕਰਨਗੇ।’’ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਆਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ‘ਕਰਫਿਊ’ ਦਾ ਪਾਲਣ ਕਰਦਿਆਂ ਸੜਕਾਂ ’ਤੇ ਨਾ ਜਾਣ ਤੇ ਆਪਣੀਆਂ ਸੁਸਾਇਟੀਆਂ ’ਚ ਵੀ ਇਕੱਠੇ ਨਾ ਹੋਣ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ 22 ਮਾਰਚ ਨੂੰ ਸ਼ਾਮ 5 ਵਜੇ ਆਪਣੇ ਘਰਾਂ ਤੋਂ ਬਾਹਰ ਆ ਕੇ ਪੰਜ ਮਿੰਟ ਤਕ ਥਾਲ ਜਾਂ ਹੋਰ ਵਸਤਾਂ ਖੜਕਾ ਕੇ ਡਾਕਟਰਾਂ, ਨਰਸਾਂ, ਸਾਫ਼ ਸਫਾਈ ਕਰਮੀਆਂ, ਟਰਾਂਸਪੋਰਟ ਸੇਵਾ ਦੇ ਮੁਲਾਜ਼ਮਾਂ ਅਤੇ ਹੋਰਾਂ ਦਾ ਧੰਨਵਾਦ ਕਰਨ ਜਿਹੜੇ ਆਪਣੀਆਂ ਜਾਨਾਂ ਖ਼ਤਰੇ ’ਚ ਪਾ ਕੇ ਲੋਕਾਂ ਦੀ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ 60 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਉਹ ਆਉਂਦੇ ਹਫ਼ਤਿਆਂ ’ਚ ਘਰਾਂ ਤੋਂ ਬਾਹਰ ਨਿਕਲਣ ’ਚ ਗੁਰੇਜ਼ ਕਰਨ।
ਇਸ ਬਾਰੇ ਪ੍ਰਤੀਕਰਮ-