ਨਵੀਂ ਦਿੱਲੀ: ਪੈਗੰਬਰ ਮੁਹੰਮਦ ਬਾਰੇ ਕਥਿਤ ਤੌਰ 'ਤੇ ਵਿਵਾਦਤ ਟਿੱਪਣੀ ਮਗਰੋਂ ਬੀਜੇਪੀ ਤੇ ਭਾਰਤ ਸਰਕਾਰ ਕਸੂਤੀ ਘਿਰ ਗਈ ਹੈ। ਸਾਰੇ ਮੁਸਲਿਮ ਦੇਸ਼ ਭਾਰਤ ਖਿਲਾਫ ਉੱਠ ਖੜ੍ਹੇ ਹਨ। ਉਧਰ ਬੀਜੇਪੀ ਦੇ ਅੰਦਰ ਵੀ ਰੋਹ ਵਧ ਰਿਹਾ ਹੈ। ਭਾਜਪਾ ਦੀ ਬੁਲਾਰਾ ਨੂਪੁਰ ਸ਼ਰਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਭਾਜਪਾ ਸਮਰਥਕ ਬੇਹੱਦ ਨਾਰਾਜ਼ ਹਨ।

ਉਧਰ, ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਨੂਪੁਰ ਸ਼ਰਮਾ ਮਾਮਲੇ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਸਵਾਮੀ ਨੇ ਕਿਹਾ ਕਿ ਮੋਦੀ ਸਰਕਾਰ ਅਰਬਾਂ ਦੇ ਸਾਹਮਣੇ ਖੜ੍ਹੀ ਨਹੀਂ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਇਜ਼ਰਾਈਲ ਖਿਲਾਫ ਵੋਟਿੰਗ ਕੀਤੀ ਸੀ ਤੇ ਅੱਤਵਾਦੀ ਦੇਸ਼ ਹਮਾਸ (ਫਲਸਤੀਨ) ਦੇ ਸਮਰਥਨ ਵਿੱਚ ਵੋਟ ਦਿੱਤੀ ਸੀ।

 ਸਵਾਮੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅੱਗੇ ਕਿਹਾ ਕਿ ਅਫਗਾਨ ਸੰਕਟ ਦੌਰਾਨ ਭਾਰਤ ਸਰਕਾਰ ਨੇ ਭਾਰਤ ਨੂੰ ਤਾਲਿਬਾਨ ਦੇ ਨਾਲ ਪਾਰਟੀ ਦਾ ਆਫਰ ਵੀ ਦਿੱਤਾ ਸੀ। ਸਵਾਮੀ ਨੇ ਕਿਹਾ ਕਿ ਦੁਬਈ ਨੂੰ ਮਨੀ ਲਾਂਡਰਰ ਵਜੋਂ ਜਾਣਿਆ ਜਾਂਦਾ ਹੈ, ਜਿੱਥੋਂ ਇਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਕੰਟਰੋਲ ਕਰਦਾ ਹੈ। ਕੀ ਤੁਸੀਂ ਹੋਰ ਵੀ ਕੁਝ ਜਾਣਨਾ ਚਾਹੋਗੇ?

ਦੱਸ ਦੇਈਏ ਕਿ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਬਾਰੇ ਕਥਿਤ ਤੌਰ 'ਤੇ ਵਿਵਾਦਤ ਟਿੱਪਣੀ ਕੀਤੀ ਸੀ। ਇਸ ਟਿੱਪਣੀ ਕਾਰਨ ਦੇਸ਼-ਵਿਦੇਸ਼ ਤੱਕ ਕਾਫੀ ਹੰਗਾਮਾ ਹੋਇਆ ਹੈ। ਇੰਨਾ ਹੀ ਨਹੀਂ ਕਈ ਮੁਸਲਿਮ ਦੇਸ਼ਾਂ ਨੇ ਵੀ ਭਾਰਤੀ ਰਾਜਦੂਤਾਂ ਨੂੰ ਆਪਣੇ ਸਥਾਨ 'ਤੇ ਤਲਬ ਕਰਕੇ ਇਸ ਮਾਮਲੇ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨ ਤੇ ਅਫਗਾਨਿਸਤਾਨ ਵਰਗੇ ਕੱਟੜਪੰਥੀ ਇਸਲਾਮਿਕ ਦੇਸ਼ਾਂ ਨੇ ਵੀ ਭਾਰਤ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।


ਦੱਸਣਯੋਗ ਹੈ ਕਿ ਪੈਗ਼ੰਬਰ ਮੁਹੰਮਦ 'ਤੇ ਟਿੱਪਣੀ ਕਰਨ ਨੂੰ ਲੈ ਕੇ ਨੁਪੁਰ ਸ਼ਰਮਾ ਤੋਂ ਮੁਸਲਮਾਨ ਭਾਈਚਾਰਾ ਬੇਹੱਦ ਨਾਰਾਜ਼ ਹੈ। ਐਤਵਾਰ ਨੂੰ ਮਾਮਲੇ ਦੇ ਜ਼ੋਰ ਫੜਨ 'ਤੇ ਭਾਜਪਾ ਨੇ ਨੁਪੁਰ ਅਤੇ ਨਵੀਨ ਕੁਮਾਰ ਜਿੰਦਲ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਸੀ। ਮਹਾਰਾਸ਼ਟਰ 'ਚ ਨੁਪੁਰ ਸ਼ਰਮਾ ਖ਼ਿਲਾਫ਼ ਕਈ ਐੱਫਆਈਆਰਜ਼ ਦਰਜ ਕਰਵਾਈਆਂ ਗਈਆਂ ਸਨ। ਇਕ ਟੀਵੀ ਬਹਿਸ ਦੌਰਾਨ ਪੈਗ਼ੰਬਰ ਮੁਹੰਮਦ 'ਤੇ ਨੁਪੁਰ ਦੀ ਟਿੱਪਣੀ ਤੋਂ ਬਾਅਦ ਤਿੰਨ ਜੂਨ ਨੂੰ ਕਾਨਪੁਰ 'ਚ ਹਿੰਸਕ ਝੜਪਾਂ ਹੋਈਆਂ ਸਨ।