ਨਵੀਂ ਦਿੱਲੀ: ਵਿਆਹ ਤੇ ਕਿਸੇ ਖੁਸ਼ੀ ਦੇ ਮੌਕੇ ‘ਤੇ ਹਵਾਈ ਫਾਈਰਿੰਗ ਕਰਨਾ ਦੇਸ਼ ‘ਚ ਆਮ ਜਿਹੀ ਗੱਲ ਹੋ ਗਈ ਹੈ। ਇਸ ਫਾਈਰਿੰਗ ‘ਚ ਕਈ ਵਾਰ ਲੋਕਾਂ ਦੀ ਮੌਤ ਵੀ ਹੋਈ ਹੈ। ਫਾਈਰਿੰਗ ਦੀ ਘਟਨਾਵਾਂ ‘ਤੇ ਕੇਂਦਰ ਸਰਕਾਰ ਲਗਾਮ ਲਾਉਣ ਜਾ ਰਹੀ ਹੈ। ਸਰਕਾਰ ਨੇ ਆਰਮਜ਼ ਐਕਟ ‘ਚ ਬਦਲਾਅ ਲਈ ਲੋਕ ਸਭਾ ‘ਚ ਬਿੱਲ ਪੇਸ਼ ਕੀਤਾ ਹੈ।

ਫਾਈਰਿੰਗ ਦੌਰਾਨ ਹੋਣ ਵਾਲੀਆਂ ਮੌਤਾਂ ‘ਤੇ ਲਗਾਮ ਲਾਉਣ ਲਈ ਮੋਦੀ ਸਰਕਾਰ ਨੇ 1959 ਦੇ ਆਰਮਜ਼ ਐਕਟ ‘ਚ ਬਦਲਾਅ ਲਈ ਲੋਕ ਸਭਾ ‘ਚ ਬਿੱਲ ਪੇਸ਼ ਕੀਤਾ ਹੈ। ਇਸ ‘ਤੇ ਸੋਮਵਾਰ ਨੂੰ ਚਰਚਾ ਹੋਣ ਦੀ ਉਮੀਦ ਹੈ। ਬਿੱਲ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਜ਼ਾ ਦਾ ਪ੍ਰਵਧਾਨ ਕੀਤਾ ਗਿਆ ਹੈ। ਬਿੱਲ ‘ਚ ਕਿਹਾ ਗਿਆ ਹੈ ਕਿ ਜੇਕਰ ਵਿਆਹ, ਜਨਤਕ ਸਮਾਗਮਾਂ ਤੇ ਧਾਰਮਿਕ ਪ੍ਰੋਗਰਾਮਾਂ ‘ਚ ਹਥਿਆਰਾਂ ਦਾ ਇਸਤੇਮਾਲ ਕਰਨ ‘ਤੇ ਉੱਥੇ ਮੌਜੂਦ ਕਿਸੇ ਦੀ ਜਾਨ ਨੂੰ ਖ਼ਤਰਾ ਪੈਂਦਾ ਹੈ ਤਾਂ ਅਜਿਹੇ ‘ਚ ਦੋ ਸਾਲ ਦੀ ਸਜ਼ਾ ਜਾਂ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਦਾ ਪ੍ਰਵਧਾਨ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ ‘ਚ ਬਿੱਲ ‘ਚ ਦੇਸ਼ ਕਿਸੇ ਵੀ ਨਾਗਰਿਕ ਨੂੰ ਸਿਰਫ ਇੱਕ ਬੰਦੂਕ ਦਾ ਲਾਈਸੈਂਸ ਦਿੱਤੇ ਦੇਣ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ। ਫਿਲਹਾਲ ਕੋਈ ਨਾਗਰਿਕ ਤਿੰਨ ਬੰਦੂਕ ਜਾਂ ਪਿਸਤੌਲ ਦੇ ਲਾਈਸੈਂਸ ਲੈ ਸਕਦਾ ਹੈ। ਬਿੱਲ ‘ਚ ਇੱਕ ਸਹੂਲਤ ਇਹ ਵੀ ਰੱਖੀ ਗਈ ਹੈ ਕਿ ਕਿਸੇ ਹਥਿਆਰ ਦਾ ਲਾਈਸੈਂਸ ਹੁਣ ਤਿੰਨ ਸਾਲ ਦੀ ਥਾਂ ਪੰਜ ਸਾਲ ਤਕ ਵੈਲਿਡ ਰਹੇਗਾ। ਯਾਨੀ ਲਾਈਸੈਂਸ ਤਿੰਨ ਦੀ ਥਾਂ ਹਰ ਪੰਜ ਸਾਲ ਬਾਅਦ ਰੀਨਿਊ ਕਰਵਾਉਣਾ ਪਵੇਗਾ।