ਨਵੀਂ ਦਿੱਲੀ: ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਜ਼ਿੱਦ ’ਤੇ 125 ਦਿਨਾਂ ਤੋਂ ਸੜਕਾਂ ’ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਆਗੂ ਲਗਾਤਾਰ ਕਹਿ ਰਹੇ ਹਨ ਕਿ ਜਦੋਂ ਤਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤਕ ਕਿਸਾਨਾਂ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਵਧੀਆ ਕੰਮ ਕੀਤਾ ਹੈ।
ਗੋਇਲ ਦੇ ਇਸ ਬਿਆਨ ਤੋਂ ਬਾਅਦ ਬੀਕੇਯੂ ਦੇ ਆਗੂ ਰਾਕੇਸ਼ ਟਿਕੈਟ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕੀਤੀ ਹੈ। ਇਸ 'ਤੇ ਟਿਕੈਤ ਨੇ ਕਿਹਾ ਕਿ ਜੇਕਰ ਘੱਟੋ ਘੱਟ ਸਮਰਥਨ ਮੁੱਲ 'ਤੇ ਅਨਾਜ ਦੀ ਲਾਜ਼ਮੀ ਖਰੀਦ ਦੀ ਮੰਗ ਸਰਕਾਰ ਨੇ ਅਜੇ ਤਕ ਪ੍ਰਵਾਨ ਨਹੀਂ ਕੀਤੀ ਤਾਂ ਕਿਸਾਨ ਹਿੱਤ ਦੀ ਕਿਹੜੀ ਗੱਲ ਹੈ।
ਪੀਯੂਸ਼ ਗੋਇਲ ਨੇ ਟਵੀਟ ਕੀਤਾ, "ਮੋਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਨੇ 29 ਮਾਰਚ ਤੱਕ ਐਮਐਸਪੀ ਤੋਂ ਝੋਨੇ ਦੀ ਰਿਕਾਰਡ ਖਰੀਦ ਕੀਤੀ ਹੈ। 692 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਪਿਛਲੇ ਸਾਲ ਨਾਲੋਂ 14 ਪ੍ਰਤੀਸ਼ਤ ਵੱਧ ਹੈ।"
ਗਾਜ਼ੀਪੁਰ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨ ਆਗੂ ਧਰਮਿੰਦਰ ਮਲਿਕ ਨੇ ਮੰਤਰੀ ਦੇ ਟਵੀਟ 'ਤੇ ਕਿਹਾ ਕਿ ਇਹ ਸਿਰਫ ਕੇਂਦਰੀ ਮੰਤਰੀ ਦਾ ਬਿਆਨ ਹੈ, ਕਿਉਂਕਿ ਹਕੀਕਤ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਸਾਰੇ ਦੇਸ਼ ਵਿਚ 8 ਤੋਂ 9 ਪ੍ਰਤੀਸ਼ਤ ਕਿਸਾਨਾਂ ਦੀ ਫਸਲ ਐਮਐਸਪੀ 'ਤੇ ਫਸਲ ਖਰੀਦੀ ਗਈ ਹੈ।
ਮਲਿਕ ਨੇ ਕਿਹਾ ਕਿ ਜੇਕਰ ਮੰਤਰੀ ਸੋਸ਼ਲ ਮੀਡੀਆ 'ਤੇ ਕੇਂਦਰ ਸਰਕਾਰ ਦੇ ਮਤੇ ਬਾਰੇ ਗੱਲ ਕਰ ਰਹੇ ਹਨ ਤਾਂ ਪੂਰੇ ਦੇਸ਼ ਵਿਚ ਖਰੀਦ ਦਾ ਇੱਕ ਮਾਡਲ ਅਤੇ ਕੀਮਤ ਤੈਅ ਕਰੋ। ਖੇਤੀ ਉਤਪਾਦਾਂ ਦੀ ਖਰੀਦ ਨੂੰ ਐਮਐਸਪੀ 'ਤੇ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ, ਤਾਂ ਹੀ ਅਸੀਂ ਸਮਝ ਸਕਾਂਗੇ ਕਿ ਸਰਕਾਰ ਕਿਸਾਨਾਂ ਦੀ ਹਿਮਾਇਤੀ ਹੈ।
ਇਹ ਵੀ ਪੜ੍ਹੋ: Rajinikanth Dadasaheb Phalke Award: ਸੁਪਰਸਟਾਰ ਰਜਨੀਕਾਂਤ ਨੂੰ ਮਿਲੇਗਾ ਦੁਨੀਆ ਦਾ ਸਭ ਤੋਂ ਵੱਡਾ 'ਦਾਦਾ ਸਾਹਬ ਫਾਲਕੇ ਐਵਾਰਡ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904