ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਉਸ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਸੂਤਾ ਫਸਾ ਦਿੱਤਾ ਹੈ। ਇਹ ਕਾਨੂੰਨ ਬਣਨ ਦੇ ਤੁਰੰਤ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਸੜਕਾਂ ਉੱਤੇ ਉੱਤਰ ਆਏ ਸਨ। ਪਹਿਲਾਂ ਤਾਂ ਉਨ੍ਹਾਂ ਨੇ ਇਹ ਅੰਦੋਲਨ ਪੰਜਾਬ ਤੱਕ ਹੀ ਸੀਮਤ ਰੱਖਿਆ ਪਰ ਜਦੋਂ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਤਾਂ ਉਨ੍ਹਾਂ ਨੇ ਇਸ ਦਾ ਰੁਖ਼ ਦਿੱਲੀ ਵੱਲ ਮੋੜ ਦਿੱਤਾ।
ਦਿੱਲੀ ਦੀ ਹਕੂਮਤ ’ਤੇ ਕਾਬਜ਼ ਮੋਦੀ ਸਰਕਾਰ ਇਹੋ ਸੋਚ ਰਹੀ ਸੀ ਕਿ ਪੁਲਿਸ ਦੀਆਂ ਸਖ਼ਤੀਆਂ ਨਾਲ ਕਿਸਾਨ ਡਰ ਕੇ ਪਰਤ ਜਾਣਗੇ ਪਰ ਸਾਰੀ ਤਾਕਤ ਦੀ ਵਰਤੋਂ ਕਰਨ, ਸੜਕਾਂ ਪੁੱਟਣ, ਅੱਥਰੂ ਗੈਸ ਤੋਂ ਲੈ ਕੇ ਪਾਣੀ ਦੀਆਂ ਬੁਛਾੜਾਂ ਮਾਰਨ ਤੱਕ ਕਿਸੇ ਵੀ ਸਖ਼ਤੀ ਨੇ ਕੰਮ ਨਹੀਂ ਕੀਤਾ ਤੇ ਡੇਢ ਦਿਨ ’ਚ ਹੀ ਖੱਟਰ ਸਰਕਾਰ ਤੇ ਦਿੱਲੀ ਪੁਲਿਸ ਹਾਰ ਮੰਨ ਗਈ।
ਭਾਜਪਾ ਦੀ ਪੰਜਾਬ ਇਸ ਮੁੱਦੇ ’ਤੇ ਕਸੂਤੀ ਫਸ ਗਈ ਹੈ। ਰਾਜ ਵਿੱਚ ਵਿਧਾਨ ਸਭਾ ਚੋਣਾਂ ਚੋਣ ’ਚ ਸਿਰਫ਼ ਸਵਾ ਸਾਲ ਬਚਿਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਕਾਰਣ ਹੀ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਉਸ ਤੋਂ ਨਾਤਾ ਤੋੜ ਚੁੱਕੀ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਲਹਿਰ ਦੇ ਬਾਅਦ ਤੋਂ ਹੀ ਪੰਜਾਬ ਭਾਜਪਾ ਨੇ ਆਕਾਸ਼ ਜਿੰਨੇ ਉਚੇਰੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਸਨ ਕਿ ਉਹ ਆਪਣੇ ਇਕੱਲੀ ਦੇ ਦਮ ’ਤੇ 2022 ਦੀਆਂ ਚੋਣਾਂ ਲੜੇਗੀ।
ਅਕਾਲੀ ਦਲ ਨੂੰ ਪਹਿਲਾਂ ਹੀ ਅਜਿਹੀ ਸਥਿਤੀ ਦਾ ਅੰਦਾਜ਼ਾ ਸੀ। ਸੁਖਬੀਰ ਸਿੰਘ ਬਾਦਲ ਦੀ ਇਸ ਗੱਲ ਉੱਤੇ ਵੀ ਨਜ਼ਰ ਸੀ ਕਿ ਭਾਜਪਾ ਤੇ ਆਰਐਸਐਸ ਕਿਵੇਂ ਹਿੰਦੂ ਤੇ ਸ਼ਹਿਰੀ ਵੋਟਰਾਂ ਵਿੱਚ ਘੁਸਪੈਠ ਕਰ ਰਹੇ ਹਨ। ਹੁਣ ਕਿਸਾਨ ਕਿਸੇ ਵੀ ਹਾਲਤ ’ਚ ਪਿਛਾਂਹ ਹਟਣ ਨੂੰ ਤਿਆਰ ਨਹੀਂ ਹਨ। ਹਾਲ ਦੀ ਘੜੀ ਤਾਂ ਇੰਝ ਜਾਪ ਰਿਹਾ ਹੈ ਕਿ ਮੋਦੀ ਸਰਕਾਰ ਨੂੰ ਵੀ ਸਮਝ ਨਹੀਂ ਆ ਰਹੀ ਕਿ ਇਸ ਸਥਿਤੀ ’ਚੋਂ ਕਿਵੇਂ ਨਿਕਲਿਆ ਜਾਵੇ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੋਦੀ ਸਰਕਾਰ ਕਿਸਾਨਾਂ ਬਾਰੇ ਲਾ ਬੈਠੀ ਗਲਤ ਅੰਦਾਜ਼ਾ, ਹੁਣ ਕਸੂਤੀ ਘਿਰੀ, ਵੱਡੇ ਰਣਨੀਤੀਕਾਰਾਂ ਦੀ ਅਕਲ ਨੇ ਵੀ ਦਿੱਤਾ ਜਵਾਬ
ਏਬੀਪੀ ਸਾਂਝਾ
Updated at:
30 Nov 2020 10:13 AM (IST)
ਭਾਜਪਾ ਦੀ ਪੰਜਾਬ ਇਸ ਮੁੱਦੇ ’ਤੇ ਕਸੂਤੀ ਫਸ ਗਈ ਹੈ। ਰਾਜ ਵਿੱਚ ਵਿਧਾਨ ਸਭਾ ਚੋਣਾਂ ਚੋਣ ’ਚ ਸਿਰਫ਼ ਸਵਾ ਸਾਲ ਬਚਿਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਕਾਰਣ ਹੀ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਉਸ ਤੋਂ ਨਾਤਾ ਤੋੜ ਚੁੱਕੀ ਹੈ।
- - - - - - - - - Advertisement - - - - - - - - -