ਨਵੀਂ ਦਿੱਲੀ: ਅਯੁੱਧਿਆ 'ਚ ਦੀਵਾਲੀ ਤੇ ਸਾਢੇ ਪੰਜ ਲੱਖ ਦੀਵੇ ਬਾਲੇ ਜਾਣ ਦੇ ਰਿਕਾਰਡ ਮਗਰੋਂ ਹੁਣ ਉੱਤਰ ਪ੍ਰਦੇਸ਼ ਸਰਕਾਰ ਹੁਣ ਵਾਰਾਣਸੀ ਵਿੱਚ ਦੇਵ ਦੀਵਾਲੀ ਦਾ ਵਿਸ਼ਾਲ ਉਤਸਵ ਕਰਨ ਦੀ ਤਿਆਰੀ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਵ ਦੀਵਾਲੀ ਦੇ ਮੌਕੇ 'ਤੇ ਆਪਣੇ ਸੰਸਦੀ ਖੇਤਰ ਵਿਚ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਦੇਵ ਦੀਵਾਲੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਨ੍ਹਾਂ ਦੇ ਸਵਾਗਤ ਲਈ ਵਾਰਾਣਸੀ ਵਿੱਚ ਮੌਜੂਦ ਰਹਿਣਗੇ।ਇਸ ਵਾਰ ਦੇਵ ਦੀਵਾਲੀ ਦੇ ਮੌਕੇ 'ਤੇ ਰਿਕਾਰਡ 11 ਲੱਖ ਦੀਵੇ ਬਾਲੇ ਜਾਣਗੇ।
ਇਸ ਵਾਰ ਦੇਵ ਦੀਵਾਲੀ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਮਗਰੋਂ ਵਾਰਾਣਸੀ ਵਿੱਚ ਚੇਤਸਿੰਘ ਘਾਟ ਤੇ ਵਿਸ਼ਾਲ ਲੇਜ਼ਰ ਸ਼ੋਅ ਹੋਏਗਾ।ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ 2 ਵੱਜ ਕੇ 10 ਮਿੰਟ ਤੇ ਵਾਰਾਣਸੀ ਪਹੁੰਚਣਗੇ।ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਵੀ ਕੀਤੇ ਹਨ।
ਪ੍ਰਧਾਨ ਮੰਤਰੀ ਮੋਦੀ ਸ਼ਾਮ 5:45 ਵਜੇ ਕਰੂਜ਼ ਰਾਹੀਂ ਰਵੀਦਾਸ ਘਾਟ ਲਈ ਰਵਾਨਾ ਹੋਣਗੇ ਅਤੇ ਚੇਤ ਸਿੰਘ ਘਾਟ ਵਿਖੇ 10 ਮਿੰਟ ਦਾ ਲੇਜ਼ਰ ਸ਼ੋਅ ਦੇਖਣਗੇ। ਰਵਿਦਾਸ ਘਾਟ ਪਹੁੰਚਣ ਤੋਂ ਬਾਅਦ ਉਹ ਕਾਰ ਰਾਹੀਂ ਸਾਰਨਾਥ ਲਈ ਰਵਾਨਾ ਹੋਣਗੇ ਤੇ ਇਥੇ ਲਾਈਟ ਐਂਡ ਸਾਊਂਡ ਸ਼ੋਅ ਦੇਖਣਗੇ ਅਤੇ ਸਵੇਰੇ 8:15 ਵਜੇ ਬਾਬਤਪੁਰ ਏਅਰਪੋਰਟ ਤੋਂ ਦਿੱਲੀ ਲਈ ਵਾਪਸ ਰਵਾਨਾ ਹੋ ਜਾਣਗੇ।
Election Results 2024
(Source: ECI/ABP News/ABP Majha)
ਮੋਦੀ ਅੱਜ ਮਨਾਉਣਗੇ ਦੇਵ ਦੀਵਾਲੀ, ਗੰਗਾ ਘਾਟ ਰਿਕਾਰਡ 11 ਲੱਖ ਦੀਵਿਆਂ ਨਾਲ ਕਰੇਗਾ ਜਗਮਗ
ਏਬੀਪੀ ਸਾਂਝਾ
Updated at:
30 Nov 2020 10:04 AM (IST)
ਅਯੁੱਧਿਆ 'ਚ ਦੀਵਾਲੀ ਤੇ ਸਾਢੇ ਪੰਜ ਲੱਖ ਦੀਵੇ ਬਾਲੇ ਜਾਣ ਦੇ ਰਿਕਾਰਡ ਮਗਰੋਂ ਹੁਣ ਉੱਤਰ ਪ੍ਰਦੇਸ਼ ਸਰਕਾਰ ਹੁਣ ਵਾਰਾਣਸੀ ਵਿੱਚ ਦੇਵ ਦੀਵਾਲੀ ਦਾ ਵਿਸ਼ਾਲ ਉਤਸਵ ਕਰਨ ਦੀ ਤਿਆਰੀ ਵਿੱਚ ਹੈ।
- - - - - - - - - Advertisement - - - - - - - - -