ਲੋਕ ਸਭਾ ਚੋਣ ਨਤੀਜਿਆਂ ਵਾਲੇ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੀ ਸੁਨਾਮੀ 'ਚ ਭਾਰਤੀ ਅਰਬਪਤੀਆਂ ਦੇ ਅਰਬਾਂ ਰੁਪਏ ਨਸ਼ਟ ਹੋ ਗਏ। ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਆਈ ਭਾਰੀ ਗਿਰਾਵਟ ਨੇ ਮੁਸਕਰਾਹਟ ਖੋਹ ਲਈ, ਪਰ ਜਿਵੇਂ ਹੀ ਮੋਦੀ ਦੇ ਤੀਜੀ ਵਾਰ ਸਰਕਾਰ ਬਣਾਉਣ ਦਾ ਰਸਤਾ ਸਾਫ ਹੋਇਆ, ਭਾਰਤੀ ਅਰਬਪਤੀਆਂ ਦੇ ਚਿਹਰਿਆਂ 'ਤੇ ਮੁਸਕਾਨ ਵਾਪਸ ਆ ਗਈ। ਹਾਲਾਂਕਿ ਮੰਗਲਵਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਪੂਰੀ ਤਰ੍ਹਾਂ ਨਹੀਂ ਹੋ ਸਕੀ ਹੈ, ਪਰ ਉਨ੍ਹਾ ਦੀ ਸੰਪਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦੇ ਯੂ-ਟਰਨ ਕਾਰਨ ਗੌਤਮ ਅਡਾਨੀ ਦੀ ਜਾਇਦਾਦ 5.59 ਅਰਬ ਡਾਲਰ ਵਧ ਗਈ ਹੈ। ਮੰਗਲਵਾਰ ਨੂੰ ਲਗਭਗ 25 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿੱਚ 2.20 ਅਰਬ ਡਾਲਰ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ ਉਨ੍ਹਾਂ ਨੂੰ ਕਰੀਬ 9 ਅਰਬ ਡਾਲਰ ਦਾ ਝਟਕਾ ਲੱਗਾ।
ਰਾਧਾਕ੍ਰਿਸ਼ਨ ਦਾਮਾਨੀ ਵੀ ਬੁੱਧਵਾਰ ਨੂੰ ਕਮਾਈ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਰਾਧਾਕ੍ਰਿਸ਼ਨ ਦਾਮਾਨੀ ਨੇ 1.57 ਬਿਲੀਅਨ ਡਾਲਰ ਕਮਾਏ। ਭਾਰਤ ਦੀ ਸਭ ਤੋਂ ਅਮੀਰ ਔਰਤ, ਸਾਵਿਤਰੀ ਜਿੰਦਲ ਦੀ ਮੰਗਲਵਾਰ ਨੂੰ 3.58 ਬਿਲੀਅਨ ਡਾਲਰ ਦੀ ਜਾਇਦਾਦ ਦਾ ਘਾਟਾ ਪਿਆ । ਬੁੱਧਵਾਰ ਨੂੰ, ਉਸਨੇ ਆਪਣੀ ਕੁੱਲ ਜਾਇਦਾਦ ਵਿੱਚ $ 1.51 ਬਿਲੀਅਨ ਜੋੜਿਆ।
ਦੂਜੇ ਪਾਸੇ ਦਿਲੀਪ ਸਾਂਘਵੀ ਦੀ ਸੰਪਤੀ 955 ਮਿਲੀਅਨ ਡਾਲਰ ਵਧੀ ਹੈ। ਜਦਕਿ, ਸ਼ਿਵ ਨਾਦਰ 842 ਮਿਲੀਅਨ ਡਾਲਰ ਕਮਾਉਣ ਵਿੱਚ ਕਾਮਯਾਬ ਰਿਹਾ। ਕੁਮਾਰ ਬਿਰਲਾ ਦੀ ਦੌਲਤ ਵਿੱਚ 832 ਮਿਲੀਅਨ ਡਾਲਰ ਅਤੇ ਸੁਨੀਲ ਮਿੱਤਲ ਦੀ ਸੰਪਤੀ ਵਿੱਚ 787 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਕੇਪੀ ਸਿੰਘ ਨੇ ਆਪਣੀ ਦੌਲਤ ਵਿੱਚ 756 ਮਿਲੀਅਨ ਡਾਲਰ ਦਾ ਵਾਧਾ ਕੀਤਾ ਜਦੋਂਕਿ ਅਜ਼ੀਮ ਪ੍ਰੇਮਜੀ ਨੇ 749 ਮਿਲੀਅਨ ਡਾਲਰ ਜੋੜਿਆ। ਸ਼ਾਪੂਰ ਮਿਸਤਰੀ ਦੀ ਜਾਇਦਾਦ ਵਿੱਚ 738 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਮੰਗਲਵਾਰ ਨੂੰ ਕੇਪੀ ਸਿੰਘ ਨੂੰ 2.42 ਬਿਲੀਅਨ ਡਾਲਰ ਦਾ ਝਟਕਾ ਲੱਗਾ। ਸੁਨੀਲ ਮਿੱਤਲ ਨੂੰ 1.68 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਕੁਮਾਰ ਬਿਰਲਾ ਦੀ ਦੌਲਤ ਨੂੰ 1.52 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਜਦਕਿ ਮੰਗਲ ਪ੍ਰਭਾਤ ਨੂੰ 1.18 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।