India Monsoon Update: ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨੀ ਬਾਰਸ਼ ਦਾ ਦੌਰ ਜਾਰੀ ਹੈ। ਕੌਮੀ ਰਾਜਧਾਨੀ 'ਚ ਹਲਕੀ ਤੋਂ ਮੱਧਮ ਬਾਰਸ਼ ਹੋਣ ਦਾ ਅੰਦਾਜ਼ਾ ਹੈ। ਰਾਜਸਥਾਨ ਦੇ ਕਈ ਇਲਾਕਿਆਂ 'ਚ ਮਾਨਸੂਨ ਦੀ ਬਾਰਸ਼ ਹੋ ਰਹੀ ਹੈ। ਬੀਤੇ ਦਿਨ ਸਭ ਤੋਂ ਵੱਧ ਬਾਰਸ਼ ਅਲਵਰ ਦੇ ਥਾਣਾਗਾਜੀ 'ਚ 72 ਮਿਮੀ ਬਾਰਸ਼ ਦਰਜ ਕੀਤੀ ਗਈ। ਸਤੰਬਰ ਦੇ ਪਹਿਲੇ ਹਫ਼ਤੇ 'ਚ ਵੀ ਕੁਝ ਸਥਾਨਾਂ 'ਤੇ ਚੰਗੀ ਬਾਰਸ਼ ਦੇ ਆਸਾਰ ਹਨ।


ਉੱਤਰ ਪ੍ਰਦੇਸ਼ 'ਚ ਐਕਟਿਵ ਹੋਏ ਮਾਨਸੂਨ ਨੇ ਪੱਛਮੀ ਹਿੱਸਿਆਂ ਦੇ ਕਈ ਇਲਾਕਿਆਂ 'ਚ ਠੰਡ ਵਰਤਾਈ। ਪੂਰਬੀ ਉੱਤਰ ਪ੍ਰਦੇਸ਼ 'ਚ ਬੀਤੇ ਦੋ ਦਿਨਾਂ ਤੋਂ ਬਾਰਸ਼ ਹੋ ਰਹੀ ਹੈ। ਇਸ ਦੌਰਾਨ ਬੜੌਤ 'ਚ ਸਭ ਤੋਂ ਜ਼ਿਆਦਾ 11 ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ। ਬਾਰਸ਼ ਦਾ ਇਹ ਸਿਲਸਿਲਾ 25 ਅਗਸਤ ਤਕ ਜਾਰੀ ਰਹਿਣ ਦਾ ਅੰਦਾਜ਼ਾ ਹੈ। ਪੂਰਬੀ ਹਿੱਸਿਆਂ 'ਚ ਅਨੇਕ ਇਲਾਕਿਆਂ 'ਚ ਤੇ ਪੱਛਮੀ ਹਿੱਸਿਆਂ 'ਚ ਕੁਝ ਥਾਵਾਂ 'ਤੇ ਬਾਰਸ਼ ਹੋਣ ਦਾ ਅੰਦਾਜ਼ਾ ਹੈ। ਦਿੱਲੀ 'ਚ ਮੰਗਲਵਾਰ ਘੱਟੋ ਘੱਟ ਤਾਪਮਾਨ 'ਚ ਕੁਝ ਡਿਗਰੀ ਦਾ ਇਜ਼ਾਫਾ ਦੇਖਿਆ ਗਿਆ।


ਦਿੱਲੀ 'ਚ ਇਸ ਮਾਨਸੂਨ ਰਿਕਾਰਡ ਬਾਰਸ਼


ਮਾਨਸੂਨ ਦੀ ਵਾਪਸੀ ਦੇ ਨਾਲ ਦਿੱਲੀ 'ਚ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਮੁਤਾਬਕ ਦਿੱਲੀ 'ਚ ਹੁਣ ਤਕ 21 ਫੀਸਦ ਸਰਪਲੱਸ ਬਾਰਸ਼ ਹੋਈ ਹੈ। ਪਹਿਲੀ ਜੂਨ ਤੋਂ 22 ਅਗਸਤ ਦੇ ਵਿਚ ਰਾਜਧਾਨੀ 'ਚ ਔਸਤ 422.8 ਮਿਮੀ ਦੇ ਮੁਕਾਬਲੇ 511.1 ਮਿਮੀ


ਬਾਰਸ਼ ਦਰਜ ਕੀਤੀ ਗਈ।


ਨਵੀਂ ਦਿੱਲੀ ਤੇ ਉੱਤਰੀ ਦਿੱਲੀ 'ਚ ਭਾਰੀ ਬਾਰਸ਼ ਹੋਈ ਹੈ। ਜੋ ਲੰਬੇ ਸਮੇਂ ਬਾਅਦ ਔਸਤ ਤੋਂ 60 ਫੀਸਦ ਜ਼ਿਆਦਾ ਹੈ। ਓਧਰ ਪੰਜਾਬ 'ਚ ਵੀ ਕਈ ਥਾਵਾਂ 'ਤੇ ਦੋ ਦਿਨ ਪਹਿਲਾਂ ਭਾਰੀ ਬਾਰਸ਼ ਹੋਈ ਹੈ। ਹਾਲਾਂਕਿ ਕੱਲ੍ਹ ਤੋਂ ਮੌਸਮ ਸਾਫ਼ ਰਿਹਾ।