Moradabad : ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਪੁਲਿਸ ਨੇ ਇੱਕ ਮੁੱਠਭੇੜ ਤੋਂ ਬਾਅਦ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਮਾਈਨਿੰਗ ਮਾਫੀਆ ਜ਼ਫਰ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਹ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਭਰਤਪੁਰ ਤੋਂ ਭੱਜ ਗਿਆ ਸੀ। ਮੁਰਾਦਾਬਾਦ ਸ਼ਹਿਰ ਦੇ ਐਸਪੀ ਅਖਿਲੇਸ਼ ਭਦੌਰੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਮਾਮਲੇ ਵਿੱਚ ਪੰਜ ਨਾਮੀ ਅਤੇ 150 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਹੁਣ ਤੱਕ 17 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਦਿਲਾਰੀ ਦੇ ਕਾਕਰਖੇੜਾ ਦਾ ਰਹਿਣ ਵਾਲਾ ਜ਼ਫਰ ਫਰਾਰ ਸੀ। ਜਿਸ 'ਤੇ ਡੀਆਈਜੀ ਨੇ 50 ਹਜ਼ਾਰ ਦੇ ਇਨਾਮ ਦਾ ਐਲਾਨ ਕੀਤਾ ਸੀ। 12 ਅਕਤੂਬਰ ਦੀ ਸ਼ਾਮ ਨੂੰ ਠਾਕੁਰਦੁਆਰੇ ਦੇ ਕਮਾਲਪੁਰੀ ਚੌਰਾਹੇ ਨੇੜੇ ਪੁਲਿਸ ਅਤੇ ਐਸਓਜੀ 'ਤੇ ਗੋਲੀਬਾਰੀ ਕਰਕੇ ਜ਼ਫ਼ਰ ਉੱਤਰਾਖੰਡ ਦੀ ਸਰਹੱਦ 'ਚ ਦਾਖ਼ਲ ਹੋ ਗਿਆ ਸੀ।
ਇਹ ਵੀ ਪੜ੍ਹੋ : Ram Rahim Parole : ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਸੁਨਾਰੀਆ ਜੇਲ੍ਹ 'ਚੋਂ ਆਇਆ ਬਾਹਰ , ਬਾਗਪਤ ਆਸ਼ਰਮ ਲਈ ਰਵਾਨਾ
ਪੁਲੀਸ ਟੀਮ ਵੀ ਉਸ ਦਾ ਪਿੱਛਾ ਕਰਦੀ ਹੋਈ ਉਤਰਾਖੰਡ ਦੀ ਸਰਹੱਦ ’ਤੇ ਪਹੁੰਚ ਗਈ। ਇਸੇ ਦੌਰਾਨ ਮੁਲਜ਼ਮ ਉਤਰਾਖੰਡ ਦੇ ਪਿੰਡ ਭਰਤਪੁਰ ਵਿੱਚ ਗੁਰਤਾਜ ਸਿੰਘ ਭੁੱਲਰ ਦੇ ਘਰ ਦਾਖ਼ਲ ਹੋ ਗਏ ਸਨ। ਪੁਲੀਸ ਟੀਮ ਵੀ ਇੱਥੇ ਪੁੱਜ ਗਈ ਸੀ। ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਟੀਮ 'ਤੇ ਜ਼ਫਰ, ਘਰ ਦੇ ਮਾਲਕ ਗੁਰਤਾਜ ਸਿੰਘ ਭੁੱਲਰ, ਉਸ ਦੇ ਪਿਤਾ ਅਤੇ ਚਾਚਾ ਸਮੇਤ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜ਼ਫਰ ਮੌਕੇ ਤੋਂ ਫਰਾਰ ਹੋ ਗਿਆ।
ਦੱਸ ਦੇਈਏ ਕਿ ਉੱਤਰਾਖੰਡ ਦੇ ਭਰਤਪੁਰ ਪਿੰਡ 'ਚ ਮੁਰਾਦਾਬਾਦ ਪੁਲਿਸ ਟੀਮ 'ਤੇ ਹਮਲਾ ਕਰਕੇ ਫਰਾਰ ਹੋਏ ਮਾਈਨਿੰਗ ਮਾਫੀਆ ਜ਼ਫਰ 'ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਬਰੇਲੀ ਜ਼ੋਨ ਦੇ ਏਡੀਜੀ ਰਾਜ ਕੁਮਾਰ ਦੀਆਂ ਹਦਾਇਤਾਂ ’ਤੇ ਦਸ ਟੀਮਾਂ ਜ਼ਫ਼ਰ ਦੀ ਭਾਲ ’ਚ ਲੱਗੀਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ 13 ਸਤੰਬਰ ਨੂੰ ਠਾਕੁਰਦੁਆਰੇ 'ਚ ਮਾਈਨਿੰਗ ਮਾਫੀਆ ਅਤੇ ਉਸ ਦੇ ਗੁੰਡਿਆਂ ਨੇ ਐੱਸਡੀਐੱਮ ਅਤੇ ਮਾਈਨਿੰਗ ਅਧਿਕਾਰੀ 'ਤੇ ਹਮਲਾ ਕਰ ਦਿੱਤਾ ਸੀ ਅਤੇ ਡੰਪਰ ਭਜਾ ਕੇ ਲੈ ਗਏ ਸਨ।