Air Quality Index: ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇੱਕ ਵਾਰ ਫਿਰ ਦਿੱਲੀ ਤੋਂ ਇਲਾਵਾ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਚਿੰਤਾਜਨਕ ਪੱਧਰ 'ਤੇ ਪਹੁੰਚ ਗਿਆ ਹੈ। ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਉੱਤਰ ਪ੍ਰਦੇਸ਼ ਦਾ ਬਾਗਪਤ ਪਹਿਲੇ ਸਥਾਨ 'ਤੇ ਹੈ ਤੇ ਦੇਸ਼ ਦੇ ਚਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਉੱਤਰ ਪ੍ਰਦੇਸ਼ ਦੇ ਤਿੰਨ ਸ਼ਹਿਰ ਸ਼ਾਮਲ ਹਨ।


ਆਲਮ ਇਹ ਹੈ ਕਿ ਬਾਗਪਤ ਦਾ ਏਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੀ ਹਵਾ ਵੀ 'ਬਹੁਤ ਖਰਾਬ' ਹੋ ਗਈ ਹੈ। ਇਸ ਦੇ ਨਾਲ ਹੀ, ਐਨਸੀਆਰ ਦੇ ਖੇਤਰ ਜਿਵੇਂ ਗਾਜ਼ੀਆਬਾਦ-ਨੋਇਡਾ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।


ਦੇਸ਼ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਪੰਜ ਹਰਿਆਣਾ ਤੇ ਤਿੰਨ ਉੱਤਰ ਪ੍ਰਦੇਸ਼ ਵਿੱਚ ਹਨ। ਇਨ੍ਹਾਂ ਵਿੱਚ ਰਾਜਸਥਾਨ ਦਾ ਇੱਕ ਸ਼ਹਿਰ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵੀ ਸ਼ਾਮਲ ਹੈ। ਬਾਗਪਤ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੈ ਤੇ AQI ਪੱਧਰ 406 ਤੱਕ ਪਹੁੰਚ ਗਿਆ ਹੈ। ਪ੍ਰਦੂਸ਼ਣ ਦੇ ਲਿਹਾਜ਼ ਨਾਲ ਇਸ ਨੂੰ ਸਭ ਤੋਂ ਗੰਭੀਰ ਸਥਿਤੀ ਮੰਨਿਆ ਜਾਂਦਾ ਹੈ। ਹਾਲਾਂਕਿ ਦੂਜੇ ਸ਼ਹਿਰਾਂ ਦੀ ਹਾਲਤ ਵੀ ਬਿਹਤਰ ਨਹੀਂ।


10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 9 ਹੋਰ ਸ਼ਹਿਰਾਂ ਦੀ ਹਾਲਤ ਵੀ ਚੰਗੀ ਨਹੀਂ। ਸਾਰੇ ਸ਼ਹਿਰਾਂ ਦਾ ਪੈਮਾਨਾ 300 ਤੋਂ 400 ਦੇ ਵਿਚਕਾਰ ਹੈ। ਇਸ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ। ਏਅਰ ਕੁਆਲਿਟੀ ਇੰਡੈਕਸ ਮੁਤਾਬਕ, ਗਾਜ਼ੀਆਬਾਦ ਦਾ ਏਕਿਯੂਆਈ 393 ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦੂਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਪਾਣੀਪਤ (393) ਤੀਜੇ ਸਥਾਨ 'ਤੇ, ਨੋਇਡਾ (364) ਚੌਥੇ ਸਥਾਨ 'ਤੇ, ਗੁਰੂਗ੍ਰਾਮ (351) 5ਵੇਂ ਸਥਾਨ 'ਤੇ ਅਤੇ ਦਿੱਲੀ (351) ਛੇਵੇਂ ਸਥਾਨ 'ਤੇ ਹੈ। ਇਸ ਤੋਂ ਬਾਅਦ ਕ੍ਰਮਵਾਰ ਭਿਵਾਨੀ (347), ਫਰੀਦਾਬਾਦ (338), ਮਾਨੇਸਰ (334) ਤੇ ਬੱਲਭਗੜ੍ਹ (320) ਹਨ।


ਏਅਰ ਕੁਆਲਿਟੀ ਇੰਡੈਕਸ ਵਿੱਚ ਪ੍ਰਦੂਸ਼ਣ ਪੱਧਰ 0-50 ਨੂੰ ਸਰਬੋਤਮ ਮੰਨਿਆ ਜਾਂਦਾ ਹੈ। ਦੂਜੇ ਪਾਸੇ, 51-100 ਨੂੰ ਸੰਤੋਸ਼ਜਨਕ, 101-200 ਦਰਮਿਆਨਾ, 201-300 ਮਾੜਾ, 301-400 ਬਹੁਤ ਮਾੜਾ ਤੇ 400-500 ਗੰਭੀਰ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Farmers Protest: 18 ਅਕਤੂਬਰ ਨੂੰ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 6 ਘੰਟਿਆਂ ਲਈ ਰੋਕਣਗੀਆਂ ਜਾਣਗੀਆੰ ਗੱਡੀਆਂ, ਐਸਕੇਐਮ ਨੇ ਕੀਤਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904