ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਰਾਜ ਵਿੱਚ ਪਸ਼ੂਆਂ ਦੀ ਸੁਰੱਖਿਆ ਤੇ ਉਨਤੀ ਲਈ 'ਗਾਉ ਕੈਬਨਿਟ' ਗਠਿਤ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਗਾਉ ਕੈਬਨਿਟ ਦੀ ਪਹਿਲੀ ਬੈਠਕ 22 ਨਵੰਬਰ ਨੂੰ ਆਗਰ-ਮਾਲਵਾ ਜ਼ਿਲ੍ਹੇ 'ਚ ਸਥਿਤ ਗਾਉ ਅਸਥਾਨ ਵਿੱਚ ਹੋਏਗੀ।
ਚੌਹਾਨ ਨੇ ਬੁੱਧਵਾਰ ਨੂੰ ਇੱਕ ਟਵੀਟ ਕਰਕੇ ਕਿਹਾ," ਪ੍ਰਦੇਸ਼ ਵਿੱਚ ਪਸ਼ੂਆਂ ਦੀ ਸੁਰੱਖਿਆ ਤੇ ਉੱਨਤੀ ਲਈ 'ਗਾਉ ਕੈਬਨਿਟ' ਗਠਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਸ਼ੂਪਾਲਣ, ਜੰਗਲਾਤ, ਪੰਚਾਇਤ ਤੇ ਪੇਂਡੂ ਵਿਕਾਸ, ਰਾਜਸਵ, ਗ੍ਰਹਿ ਤੇ ਕਿਸਾਨ ਭਲਾਈ ਵਿਭਾਗ ਗਾਉ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਗੇ। ਇਸ ਦੀ ਪਹਿਲੀ ਬੈਠਕ 22 ਨਵੰਬਰ ਨੂੰ ਦੁਪਹਿਰ 12 ਵਜੇ ਆਗਰ ਮਾਲਵਾ 'ਚ ਸਥਿਤ ਗਾਉ ਅਸਥਾਨ ਵਿੱਚ ਕੀਤੀ ਜਾਏਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਸਰਕਾਰ ਵਿੱਚ ਕੈਬਨਿਟ ਮੰਤਰੀ ਅਖਿਲੇਸ਼ਵਰਾਨੰਦ ਨੇ ਕਿਹਾ ਸੀ ਕਿ ਸੂਬੇ ਵਿਚ 'ਗਾਉ ਮੰਤਰਾਲਾ' ਬਣਾਇਆ ਜਾਣਾ ਚਾਹੀਦਾ ਹੈ।
ਸਰਕਾਰ ਵੱਲੋਂ ਗਾਉ ਕੈਬਨਿਟ ਦਾ ਐਲਾਨ, ਪੰਜ ਵਿਭਾਗ ਕੀਤੇ ਸ਼ਾਮਲ
ਏਬੀਪੀ ਸਾਂਝਾ
Updated at:
18 Nov 2020 02:31 PM (IST)
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਰਾਜ ਵਿੱਚ ਪਸ਼ੂਆਂ ਦੀ ਸੁਰੱਖਿਆ ਤੇ ਉਨਤੀ ਲਈ 'ਗਾਉ ਕੈਬਨਿਟ' ਗਠਿਤ ਕਰਨ ਦਾ ਐਲਾਨ ਕਰ ਦਿੱਤਾ ਹੈ।
- - - - - - - - - Advertisement - - - - - - - - -