ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਡਾਕਟਰਾਂ ਤੇ ਸਿਹਤ ਕਰਮੀਆਂ ਦਾ ਵੱਡਾ ਯੋਗਦਾਨ ਹੈ। ਸਿਹਤ ਕਰਮੀ ਦਿਨ ਰਾਤ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਅਜਿਹੇ 'ਚ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਦੇ ਇੱਕ ਹਸਪਤਾਲ 'ਚ ਮਰੀਜ਼ ਨੂੰ ਬੈੱਡ ਨਾਲ ਬੰਨ੍ਹਣ ਦੀ ਖ਼ਬਰ ਹੈ।
ਦਰਅਸਲ ਬਜ਼ੁਰਗ ਇਸ ਹਸਪਤਾਲ 'ਚ ਇਲਾਜ ਲਈ ਆਇਆ ਸੀ ਪਰ ਹਸਪਤਾਲ ਦਾ ਬਿੱਲ ਨਾ ਅਦਾ ਕਰ ਸਕਣ 'ਤੇ ਉਸ ਨੂੰ ਬੈੱਡ ਨਾਲ ਬੰਨ੍ਹ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਬਜ਼ੁਰਗ ਨੂੰ ਬੈੱਡ ਨਾਲ ਬੰਨ੍ਹਿਆ ਗਿਆ।
ਇਹ ਖ਼ਬਰ ਸੁਰਖੀਆਂ 'ਚ ਆਉਣ ਮਗਰੋਂ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਬਜ਼ੁਰਗ ਵਿਅਕਤੀ ਨੂੰ ਬੈੱਡ ਨਾਲ ਬੰਨ੍ਹ ਲਿਆ ਗਿਆ ਸੀ ਤੇ ਤਿੰਨ-ਚਾਰ ਦਿਨ ਤੋਂ ਉਸ ਨੂੰ ਸਹੀ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਸੀ। ਦੂਜੇ ਪਾਸੇ ਹਸਪਤਾਲ ਵਾਲਿਆਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ: ਜੂਨ ਅੰਤ ਤਕ ਕੋਰੋਨਾ ਨਾਲ ਹੋਵੇਗੀ ਭਿਆਨਕ ਸਥਿਤੀ, ਡਾਕਟਰਾਂ ਨੇ ਸੌਂਪੀ ਰਿਪੋਰਟ
ਜਥੇਦਾਰ ਦੇ ਖਾਲਿਸਤਾਨ ਵਾਲੇ ਬਿਆਨ ਤੋਂ ਬੀਜੇਪੀ ਤਲਖ਼
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵੀ ਇਸ ਘਟਨਾ ਸਬੰਧੀ ਵੀਡੀਓ ਟਵੀਟ ਕੀਤੀ ਹੈ। ਕਮਲਨਾਥ ਨੇ ਲਿਖਿਆ ਕਿ ਨਿੱਜੀ ਹਸਪਤਾਲਾਂ 'ਚ ਆਮ ਜਨਤਾ ਦੀ ਲੁੱਟ ਖਸੁੱਟ ਹੋ ਰਹੀ ਹੈ। ਉਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ। ਸਰਕਾਰ ਇਸ ਘਟਨਾ 'ਤੇ ਸਖਤ ਕਦਮ ਚੁੱਕੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ: ਸਿੱਧੂ ਦੇ ਨਾਂ ਤੋਂ ਡਰੇ ਭਗਵੰਤ ਮਾਨ, ਕਿਹਾ ਨਹੀਂ ਮੰਨੀ ਜਾਵੇਗੀ ਕੋਈ ਸ਼ਰਤ
ਇਹ ਵੀ ਪੜ੍ਹੋ: ਭਾਰਤ ਤੋਂ ਮੰਗਵਾਈ ਦਵਾਈ ਬਾਰੇ ਅਮਰੀਕੀ ਵਿਗਿਆਨੀਆਂ ਦਾ ਵੱਡਾ ਦਾਅਵਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ