ਨਵੀਂ ਦਿੱਲੀ: ਦੇਸ਼ ਵਿੱਚ ਸਭ ਤੋਂ ਸਵੱਛ ਸ਼ਹਿਰ ਇੰਦੌਰ ‘ਚ ਵੀਰਵਾਰ ਨੂੰ ਖੁੱਲ੍ਹੇ ‘ਚ ਪੇਸ਼ਾਬ ਕਰਨ ਵਾਲੇ 30 ਸਾਲਾ ਸ਼ਹਿਰੀ ਵਿਅਕਤੀ ਨੂੰ ਵੱਖਰੀ ਸਜ਼ਾ ਦਿੱਤੀ ਗਈ। ਇਸ ਵਿਅਕਤੀ ਨੂੰ ਸੜਕ ਤੋਂ ਕੂੜਾ ਸਾਫ਼ ਕਰਨ ਦਾ ਕੰਮ ਪੰਜ ਘੰਟੇ ਤਕ ਪਸੀਨਾ ਵਹਾ ਕੇ ਕਰਨਾ ਪਿਆ ਕਿਉਂਕਿ ਉਸ ਕੋਲ ਖੁੱਲ੍ਹੇ ‘ਚ ਪੇਸ਼ਾਬ ਕਰਨ ‘ਤੇ ਜ਼ੁਰਮਾਨਾ ਭਰਨ ਲਈ ਪੈਸੇ ਨਹੀਂ ਸੀ।


ਇੰਦੌਰ ਨਗਰ ਨਿਗਮ ਦੇ ਸਿਹਤ ਅਧਿਕਾਰੀ ਵਿਵੇਕ ਗੰਗਰਾੜੇ ਦਾ ਕਹਿਣਾ ਹੈ ਕਿ ਸ਼ਹਿਰੀ ਨਿਕਾਏ ਟੀਮ ਸਫਾਈ ਦਾ ਨਿਰੀਖਣ ਕਰਨ ਵੀਰਵਾਰ ਸਵੇਰੇ ਪੋਲੋਗ੍ਰਾਉਂਡ ਉਦਯੋਗਕ ਖੇਤਰ ਪਹੁੰਚੀ ਸੀ। ਇਸ ਦੌਰਾਨ ਉਹ 30 ਸਾਲਾ ਵਿਅਕਤੀ ਨੂੰ ਖੁੱਲ੍ਹੇ ‘ਚ ਪੇਸ਼ਾਬ ਕਰਦੇ ਫੜਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਦਿਹਾੜੀ ਦੌਰਾਨ ਕੰਮ ਕਰਨ ਵਾਲੇ ਇਸ ਵਿਅਕਤੀ ਨੂੰ ਖੁਲ੍ਹੇ ‘ਚ ਪੇਸ਼ਾਬ ‘ਤੇ 100 ਰੁਪਏ ਦਾ ਜ਼ੁਰਮਾਨਾ ਚੁਕਾਉਣ ਨੂੰ ਕਿਹਾ ਗਿਆ। ਇਸ ਤੋਂ ਬਾਅਦ ਆਪਣੇ ਕੀਤੇ ‘ਤੇ ਮਾਫੀ ਮੰਗਦੇ ਹੋਏ ਕਿਹਾ ਕਿ ਉਹ ਇੰਦੌਰ ਦੇ ਬਾਹਰ ਤੋਂ ਆਇਆ ਹੈ ਤੇ ਉਸ ਕੋਲ ਫਾਈਨ ਦੇ ਪੈਸੇ ਨਹੀਂ ਹਨ।

ਗੰਗਰਾੜੇ ਨੇ ਕਿਹਾ ਕਿ ਇਸ ਵਿਅਕਤੀ ਨੂੰ ਸਵੇਰੇ ਸੱਤ ਵਜੇ ਤੋਂ ਦੁਪਹਿਰ 12 ਵਜੇ ਤਕ ਆਈਐਮਸੀ ਦੀ ਉਸ ਗੱਡੀ ‘ਚ ਤਾਇਨਾਤ ਕਰ ਦਿੱਤਾ ਗਿਆ ਜੋ ਸੜਕ ਕੰਡੇ ਲੱਗੇ ਲਿਟਰਬਿਨ ਖਾਲੀ ਕਰ ਕਚਰਾ ਇੱਕਠਾ ਕਰਦੀ ਹੈ। ਵਿਅਕਤੀ ਨੇ ਪੰਜ ਘੰਟੇ ਕਚਰਾ ਇੱਕਠਾ ਕਰ ਸਾਫ-ਸਫਾਈ ‘ਚ ਆਈਐਮਸੀ ਕਰਮੀਆਂ ਦੀ ਮਦਦ ਕੀਤੀ।