ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ‘ਚ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ‘ਫੋਰਬਸ’ ਮੈਗਜ਼ੀਨ ਨੇ ਰਿਅਲ ਟਾਈਮ ਬਿਲੀਨੀਅਰਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਉਧਰ ਐਮਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਅੱਠ ਲੱਖ ਕਰੋੜ ਰੁਪਏ ਦੀ ਨੈੱਟਬਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ ‘ਚ ਪਹਿਲੇ ਨੰਬਰ ‘ਤੇ ਹਨ। ਮੁਕੇਸ਼ ਅੰਬਾਨੀ ਨੇ ਗੂਗਲ ਦੇ ਸੰਸਥਾਪਕ ਲੈਰੀ ਪੇਜ ਤੇ ਸਰਗੇ ਬ੍ਰਿਨ ਨੂੰ ਪਛਾੜ ਕੇ ਇਹ ਖਿਤਾਬ ਆਪਣੇ ਨਾਂ ਕੀਤਾ।
ਲੈਰੀ ਪੇਜ 4.20 ਲੱਖ ਕਰੋੜ ਦੀ ਨੈੱਟਵਰਥ ਨਾਲ ਦੁਨੀਆ ਦੇ 10ਵੇਂ ਤੇ ਸਰਗੇ ਬ੍ਰਿਨ 4.10 ਲੱਖ ਰੁਪਏ ਦੀ ਨੈੱਟਵਰਥ ਨਾਲ 11ਵੇਂ ਨੰਬਰ ‘ਤੇ ਹਨ। ਫੋਰਬਸ ਮੁਤਾਬਕ ਮੁਕੇਸ਼ ਅੰਬਾਨੀ ਦਾ ਨੈੱਟਵਰਥ ਦਾ ਬਾਜ਼ਾਰ ਪੂਜੀਕਰਨ ਤੋਂ ਵਧ ਹੈ। ਵੀਰਵਾਰ ਨੂੰ ਆਰਆਈਐਲ ਦਾ ਪੂੰਜੀ ਬਾਜ਼ਾਰ 10 ਲੱਖ ਕਰੋੜ ਨੂੰ ਪਾਰ ਕੀਤਾ ਸੀ। ਰਿਲਾਇੰਸ ਪੂੰਜੀ ਬਾਜ਼ਾਰ ਦੇ ਮਾਮਲੇ ‘ਚ ਰਿਲਾਇੰਸ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਫੋਬਰਸ ‘ਚ ਉਨ੍ਹਾਂ ਦੀ ਜਾਇਦਾਦ ਦੀ ਵੈਲਿਊ 60.8 ਬਿਲੀਅਨ ਡਾਲਰ ਮਾਪੀ ਗਈ ਹੈ।
ਵੀਰਵਾਰ ਨੂੰ ਰਿਲਾਇੰਸ ਦਾ ਸ਼ੇਅਰ ਵੈਲਿਊ 52ਵੇਂ ਹਫਤੇ ‘ਚ ਸਭ ਤੋਂ ਉੱਚਾ ਰਿਹਾ। ਕੰਪਨੀ ਦਾ ਸ਼ੇਅਰ ਬਾਂਬੇ ਸਟੌਕ ਔਕਸਚੈਂਜ ‘ਚ 0.65% ਦੇ ਵਾਧੇ ਨਾਲ 1579.95 ਰੁਪਏ ‘ਤੇ ਬੰਦ ਹੋਇਆ। ਇਸ ਸਾਲ ਦੀ ਸ਼ੁਰੂਆਤ ‘ਚ ਅਮੀਰਾਂ ‘ਚ ਮੁਕੇਸ਼ ਅੰਬਾਨੀ ਨੂੰ 13ਵਾਂ ਸਥਾਨ ਦਿੱਤਾ ਸੀ ਪਰ ਹੁਣ ਪਿਛਲੇ ਸੱਤ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਨੈੱਟਵਰਥ ਵੈਲਿਊ 77000 ਕਰੋੜ ਰੁਪਏ ਵਧੀ ਹੈ।
ਰਿਲਾਇੰਸ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਡਿਜੀਟਲ ਜੀਓ ਪਲੇਟਫਾਰਮ ਦੀ ਸਥਾਪਨਾ ਕੀਤੀ ਜਾਵੇਗੀ ਜਿਸ ‘ਚ 1.08 ਟ੍ਰਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ।
ਮੁਕੇਸ਼ ਅੰਬਾਨੀ ਨੇ ਵੱਡੇ-ਵੱਡੇ ਦਿੱਗਜਾਂ ਨੂੰ ਦਿੱਤੀ ਮਾਤ, ਜਾਣੋ ਅਮੀਰਾਂ ਦੀ ਲਿਸਟ ‘ਚ ਕਿੱਥੇ
ਏਬੀਪੀ ਸਾਂਝਾ
Updated at:
29 Nov 2019 04:18 PM (IST)
ਰਿਲਾਇੰਸ ਇੰਡਸਟਰੀ ‘ਚ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ‘ਫੋਰਬਸ’ ਮੈਗਜ਼ੀਨ ਨੇ ਰਿਅਲ ਟਾਈਮ ਬਿਲੀਨੀਅਰਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਉਧਰ ਐਮਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਅੱਠ ਲੱਖ ਕਰੋੜ ਰੁਪਏ ਦੀ ਨੈੱਟਬਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ ‘ਚ ਪਹਿਲੇ ਨੰਬਰ ‘ਤੇ ਹਨ।
- - - - - - - - - Advertisement - - - - - - - - -