ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਰਈਸ ਮੁਕੇਸ਼ ਅੰਬਾਨੀ ਟੌਪ-10 ਅਮੀਰਾਂ ਦੀ ਲਿਸਟ 'ਚੋਂ ਬਾਹਰ ਹੋ ਗਏ ਹਨ। ਤੇਲ ਤੋਂ ਲੈਕੇ ਰਿਟੇਲ ਤਕ ਤੇ ਟੈਲੀਕੌਮ ਤਕ ਆਪਣਾ ਦਬਦਬਾ ਦਿਖਾਉਣ ਵਾਲੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਇਸ ਸਾਲ ਯਾਨੀ 2020 ਦੀ ਸ਼ੁਰੂਆਤ 'ਚ ਬਲੂਮਬਰਗ ਬਿਲਿਅਨਏਅਰ ਇੰਡੈਕਸ ਤੇ ਚੌਥੇ ਸਥਾਨ 'ਤੇ ਪਹੁੰਚ ਗਏ ਸਨ। ਪਰ ਹੁਣ ਉਹ ਦੁਨੀਆਂ ਦੇ ਸਿਖਰਲੇ 10 ਸਭ ਤੋਂ ਅਮੀਰ ਅਰਬਪਤੀਆਂ 'ਚ ਸ਼ਾਮਲ ਨਹੀਂ ਰਹੇ।
ਕਰੀਬ ਇਕ ਲੱਖ ਕਰੋੜ ਘਟੀ ਸੰਪੱਤੀ
ਬਲੂਮਬਰਗ ਰੈਕਿੰਗ ਦੇ ਮੁਤਾਬਕ ਮੁਕੇਸ਼ ਅੰਬਾਨੀ ਦੀ ਮੌਜੂਦਾ ਨੈਟਵਰਥ 76.5 ਬਿਲੀਅਨ ਡਾਲਰ ਯਾਨੀ 5.63 ਲੱਖ ਕਰੋੜ ਰੁਪਏ ਹੈ ਜੋ ਇਸ ਸਾਲ ਦੀ ਸ਼ੁਰੂਆਤ 'ਚ ਕਰੀਬ 90 ਬਿਲੀਅ ਡਾਲਰ ਯਾਨੀ 6.62 ਲੱਖ ਕਰੋੜ ਰੁਪਏ ਤੋਂ ਘੱਟ ਹੈ। ਮੌਜੂਦਾ ਸਮੇਂ ਆਰਆਈਐਲ ਟੌਪ ਬੌਸ ਅੰਬਾਨੀ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।