Mukul Goel Removed: ਮੁਕੁਲ ਗੋਇਲ ਦੀ ਯੂਪੀ ਦੇ ਡੀਜੀਪੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਇਸ ਫੈਸਲਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਗੋਇਲ ਨੂੰ ਆਖਿਰ ਕਿਉਂ ਹਟਾਇਆ ਗਿਆ? ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਮੁਕੁਲ ਗੋਇਲ ਨੂੰ ਡੀਜੀ ਸਿਵਲ ਡਿਫੈਂਸ ਦੇ ਅਹੁਦੇ 'ਤੇ ਭੇਜਿਆ ਗਿਆ। ਸਰਕਾਰੀ ਕੰਮ ਦੀ ਅਣਦੇਖੀ, ਵਿਭਾਗੀ ਕੰਮ 'ਚ ਦਿਲਚਸਪੀ ਨਾ ਲੈਣ ਅਤੇ ਅਯੋਗਤਾ ਨੂੰ ਲੈ ਕੇ ਡੀਜੀਪੀ ਦੇ ਅਹੁਦੇ ਤੋਂ ਫਾਰਗ ਕੀਤਾ ਗਿਆ।



1987 ਬੈਚ ਦੇ ਆਈਪੀਐਸ ਅਧਿਕਾਰੀ ਮੁਕੁਲ ਗੋਇਲ ਦੀ ਥਾਂ ਨਵਾਂ ਡੀਜੀਪੀ ਕੌਣ ਹੋਵੇਗਾ? ਇਹ ਅਜੇ ਤੈਅ ਨਹੀਂ ਹੋਇਆ ਹੈ। ਉਦੋਂ ਤੱਕ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੂੰ ਡੀਜੀਪੀ ਦਾ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਨਵੇਂ ਡੀਜੀਪੀ ਦੀ ਦੌੜ ਵਿੱਚ ਤਿੰਨ ਅਫ਼ਸਰਾਂ ਦੇ ਨਾਂ ਚੱਲ ਰਹੇ ਹਨ। ਆਨੰਦ ਕੁਮਾਰ, ਆਰਕੇ ਵਿਸ਼ਵਕਰਮਾ ਅਤੇ ਡੀਐਸ ਚੌਹਾਨ ਤਿੰਨੋਂ ਅਧਿਕਾਰੀ 1988 ਬੈਚ ਨਾਲ ਸਬੰਧਤ ਹਨ।


ਸੀਐਮ ਯੋਗੀ ਡੀਜੀਪੀ ਮੁਕੁਲ ਗੋਇਲ ਨੂੰ ਪਸੰਦ ਨਹੀਂ ਕਰਦੇ ਸਨ


ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮੁਕੁਲ ਗੋਇਲ ਨੂੰ ਡੀਜੀਪੀ ਵਜੋਂ ਪਸੰਦ ਨਹੀਂ ਕਰਦੇ ਸਨ। ਕਈ ਮੀਟਿੰਗਾਂ 'ਚ ਯੋਗੀ ਨੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਤਾੜਨਾ ਕੀਤੀ ਸੀ। ਪਰ ਮਾਮਲਾ ਉਦੋਂ ਵੱਧ ਗਿਆ ਜਦੋਂ ਮੁੱਖ ਮੰਤਰੀ ਨੇ ਮੁਕੁਲ ਗੋਇਲ ਨੂੰ ਇੱਕ ਅਹਿਮ ਮੀਟਿੰਗ ਵਿੱਚ ਨਹੀਂ ਬੁਲਾਇਆ। ਜਦਕਿ ਉਹ ਆਪਣੇ ਦਫ਼ਤਰ ਵਿੱਚ ਬੈਠੇ ਸੀ। ਯੂਪੀ ਦੇ ਦੁਬਾਰਾ ਸੀਐਮ ਬਣਨ ਤੋਂ ਬਾਅਦ ਯੋਗੀ ਨੇ ਸਾਰੇ ਸੀਨੀਅਰ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ। ਏਜੰਡਾ ਕਾਨੂੰਨ ਵਿਵਸਥਾ ਦਾ ਸੀ। ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਤੋਂ ਲੈ ਕੇ ਡੀਆਈਜੀ ਰੈਂਕ ਤੱਕ ਦੇ ਅਧਿਕਾਰੀ ਮੌਜੂਦ ਸਨ। ਪਰ ਡੀਜੀਪੀ ਨੂੰ ਨਹੀਂ ਬੁਲਾਇਆ ਗਿਆ। ਉਦੋਂ ਤੋਂ ਹੀ ਚਰਚਾ ਸੀ ਕਿ ਗੋਇਲ ਦੀ ਕੁਰਸੀ ਹੁਣ ਨਹੀਂ ਬਚੇਗੀ, ਆਖਿਰ ਅਜਿਹਾ ਹੀ ਹੋਇਆ।

ਪਹਿਲੀ ਵਾਰ ਮੁਕੁਲ ਗੋਇਲ ਉਦੋਂ ਵਿਵਾਦਾਂ ਵਿੱਚ ਆਏ ਜਦੋਂ ਡੀਜੀਪੀ ਬਣਨ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੇ ਲਖਨਊ ਦੇ ਹਜ਼ਰਤਗੰਜ ਦੇ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ। ਪਰ ਉਨ੍ਹਾਂ ਦੇ ਫੈਸਲੇ ਨੂੰ ਮੁੱਖ ਮੰਤਰੀ ਨੇ ਕੈਂਸਲ ਕਰ ਦਿੱਤਾ ਸੀ। ਗੋਇਲ ਆਪਣੀ ਪਸੰਦ ਦੇ ਇੰਸਪੈਕਟਰ ਨੂੰ ਥਾਣੇਦਾਰ ਬਣਾਉਣਾ ਚਾਹੁੰਦੇ ਸਨ, ਪਰ ਲਖਨਊ ਦੇ ਪੁਲਿਸ ਕਮਿਸ਼ਨਰ ਡੀਕੇ ਠਾਕੁਰ ਨੇ ਇਨਕਾਰ ਕਰ ਦਿੱਤਾ। ਬਾਅਦ ਵਿੱਚ ਇਹ ਮਾਮਲਾ ਮੁੱਖ ਮੰਤਰੀ ਤੱਕ ਪਹੁੰਚਿਆ। ਫਿਰ ਇੱਕ ਮੀਟਿੰਗ ਵਿੱਚ ਹੀ ਮੁਕੁਲ ਗੋਇਲ ਨੂੰ ਦੇਖਦਿਆਂ ਕਿਹਾ ਕਿ ਡੀਜੀਪੀ ਅਤੇ ਸੀਐਮ ਦਫ਼ਤਰ ਨੂੰ ਥਾਣੇਦਾਰਾਂ ਦੀ ਤਾਇਨਾਤੀ ਤੋਂ ਦੂਰ ਰਹਿਣਾ ਚਾਹੀਦਾ ਹੈ।

ਮਾਇਆਵਤੀ ਨੇ ਗੋਇਲ ਨੂੰ ਵੀ ਮੁਅੱਤਲ ਕੀਤਾ ਸੀ

ਗੋਇਲ ਨੂੰ ਡੀਜੀਪੀ ਤੋਂ ਹਟਾ ਕੇ ਨਾਗਰਿਕ ਸੁਰੱਖਿਆ ਦਿੱਤੀ ਗਈ ਹੈ।  ਇਸ ਤੋਂ ਪਹਿਲਾਂ ਵੀ ਉਹ ਵਿਵਾਦਾਂ 'ਚ ਰਹਿ ਚੁੱਕੇ ਹਨ। ਮੁੱਖ ਮੰਤਰੀ ਰਹਿੰਦੇ ਹੋਏ ਮਾਇਆਵਤੀ ਨੇ ਪੁਲਿਸ ਭਰਤੀ ਘੋਟਾਲੇ 'ਚ ਸ਼ਾਮਲ ਰਹਿਣ ਦੇ ਦੋਸ਼ 'ਚ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਮੁਜਫਰਨਗਰ ਦੇ ਰਹਿਣ ਵਾਲੇ ਮੁਕੁਲ ਗੋਇਲ ਆਈਆਈਟੀ ਦਿੱਲੀ ਤੋਂ ਬੀਟੇਕ ਪਾਸ ਹਨ। ਉਨ੍ਹਾਂ ਨੇ ਐਮਬੀਏ ਦੀ ਡਿਗਰੀ ਵੀ ਲਈ ਹੈ। ਉਹ ਵਾਰਾਨਸੀ, ਗੋਰਖਪੁਰ ਤੇ ਮੇਰਠ ਵਰਗੇ ਮਹੱਤਵਪੂਰਨ ਜ਼ਿਲ੍ਹਿਆਂ 'ਚ ਐਸਐਸਪੀ ਵੀ ਰਹਿ ਚੁੱਕੇ ਹਨ।