Himachal Pradesh: ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਤ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਅਜੈ ਨਾਲ ਹੋਇਆ। ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਅਜੈ ਨੇ ਆਨਲਾਈਨ ਗੇਮ ਡਰੀਮ 11 ਵਿੱਚ 1 ਕਰੋੜ ਰੁਪਏ ਜਿੱਤੇ ਹਨ। ਉਸਨੇ ਸ਼ਨੀਵਾਰ ਨੂੰ 59 ਰੁਪਏ ਦਾ ਨਿਵੇਸ਼ ਕਰਕੇ ਆਈਪੀਏਐਲ ਦੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਉਹ ਇਸ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਿਹਾ। ਅਜੈ ਨੇ ਇਸ ਮੁਕਾਬਲੇ 'ਚ 1 ਕਰੋੜ ਰੁਪਏ ਦੀ ਰਕਮ ਜਿੱਤੀ ਹੈ। ਹਾਲਾਂਕਿ, ਇਸ ਵਿੱਚੋਂ ਅਜੇ ਨੂੰ ਲਗਭਗ 70 ਲੱਖ ਰੁਪਏ ਦੀ ਰਕਮ ਮਿਲੇਗੀ। ਅਜੈ ਬਿਲਾਸਪੁਰ ਵਿੱਚ ਜੰਗਲਾਤ ਵਿਭਾਗ ਵਿੱਚ ਮਲਟੀ ਟਾਸਕ ਵਰਕਰ ਹੈ।


IPL ਦੇ 17ਵੇਂ ਸੀਜ਼ਨ ਨੇ ਅਜੇ ਨੂੰ ਕਰੋੜਪਤੀ ਬਣਾ ਦਿੱਤਾ ਹੈ। ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਹੈਦਰਾਬਾਦ ਸਨਰਾਈਜ਼ਰਸ ਵਿਚਾਲੇ ਹੋਏ ਮੈਚ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਅਜੇ ਨੇ ਡਰੀਮ-11 'ਤੇ 1 ਕਰੋੜ ਰੁਪਏ ਜਿੱਤੇ ਹਨ। ਅਜੈ ਨੇ 59 ਰੁਪਏ ਦੇ ਪੂਲ ਵਿੱਚ ਟੀਮ ਬਣਾਈ ਸੀ। ਇਸ ਪੂਲ 'ਚ ਪਹਿਲੇ 11 ਸਥਾਨਾਂ 'ਤੇ ਆਉਣ ਵਾਲੇ ਲੋਕਾਂ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ।


ਅਜੈ ਨੇ ਆਪਣੀ ਟੀਮ ਹੈਨਰੀ ਕਲੌਸੇਨ, ਪੀ ਸਾਲਟ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸੁਨੀਲ ਨਾਰਾਇਣ, ਆਂਦਰੇ ਰਸਲ, ਆਰ ਸਿੰਘ, ਟੀ ਨਟਰਾਜਨ, ਮਯੰਕ ਮਾਰਕੰਡੇ ਅਤੇ ਐਚ ਰਾਣਾ ਨੂੰ ਲਿਆ। ਉਨ੍ਹਾਂ ਨੇ ਆਂਦਰੇ ਰਸ ਨੂੰ ਕਪਤਾਨ ਅਤੇ ਰਿੰਕੂ ਸਿੰਘ ਨੂੰ ਉਪ ਕਪਤਾਨ ਬਣਾਇਆ। ਉਸ ਵੱਲੋਂ ਬਣਾਈ ਗਈ ਟੀਮ ਦੇ 9 ਖਿਡਾਰੀ ਡਰੀਮ ਟੀਮ ਵਿੱਚ ਸਨ।


ਇਹ ਵੀ ਪੜ੍ਹੋ: Electricity Bill: ਗਰਮੀਆਂ 'ਚ ਬਿਜਲੀ ਦੇ ਬਿੱਲ ਦੀ ਟੈਂਸ਼ਨ, ਇਨ੍ਹਾਂ ਟਿਪਸ ਨਾਲ ਏ.ਸੀ., ਫਰਿੱਜ, ਕੂਲਰ ਚਲਾਉਣ 'ਤੇ ਵੀ ਘਟ ਆਵੇਗਾ ਬਿੱਲ!


ਅਜੇ ਨੇ ਸਭ ਤੋਂ ਵੱਧ ਅੰਕ ਆਪਣੇ ਕਪਤਾਨ ਆਂਦਰੇ ਰਸਲ ਤੋਂ ਲਏ। ਰਸਲ ਨੇ ਇਸ ਮੈਚ 'ਚ ਉਸ ਨੂੰ 286 ਅੰਕ ਦਿੱਤੇ। ਜਦੋਂ ਕਿ ਕਲਾਸਨ ਨੇ 97 ਅੰਕ ਦਿੱਤੇ ਹਨ। ਇਸ ਤੋਂ ਇਲਾਵਾ ਰਾਣਾ ਨੇ 91 ਅਤੇ ਨਟਰਾਜਨ ਨੇ 83 ਅੰਕ ਪ੍ਰਾਪਤ ਕੀਤੇ ਹਨ। ਅਜੈ ਨੇ ਇਸ ਮੁਕਾਬਲੇ ਵਿੱਚ ਕੁੱਲ 950 ਅੰਕ ਪ੍ਰਾਪਤ ਕੀਤੇ। ਮੁਕਾਬਲੇ 'ਚ ਟਾਪ ਕਰਨ ਵਾਲੇ ਵਿਸ਼ਵਾਸ ਲਵਲੀ ਨੇ 952.5 ਅੰਕ ਹਾਸਲ ਕੀਤੇ।


ਇਹ ਵੀ ਪੜ੍ਹੋ: Rakul-Jackky: ਰਕੁਲਪ੍ਰੀਤ ਸਿੰਘ-ਜੈਕੀ ਭਗਨਾਨੀ ਦੇ ਸੰਗੀਤ 'ਤੇ ਸ਼ਿਲਪਾ ਸ਼ੈੱਟੀ ਦਾ ਜ਼ਬਰਦਸਤ ਡਾਂਸ, ਅਦਾਕਾਰਾ ਬੋਲੀ- 'ਇੰਝ ਕੀਤਾ ਵਾਅਦਾ ਪੂਰਾ'