ਮੁੰਬਈ ਦੀ ਸ਼ਿਵਦੀ ਅਦਾਲਤ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੂੰ ਰਾਸ਼ਟਰੀ ਗੀਤ ਦੇ ਅਪਮਾਨ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਉਸ ਨੂੰ 2 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਹਾਲ ਹੀ 'ਚ ਮਮਤਾ ਬੈਨਰਜੀ ਨੇ ਮੁੰਬਈ 'ਚ ਇਕ ਪ੍ਰੋਗਰਾਮ 'ਚ ਅੱਧਾ ਰਾਸ਼ਟਰੀ ਗੀਤ ਗਾਇਆ ਅਤੇ ਵਿਚਾਲੇ ਹੀ ਚਲੀ ਗਈ ਸੀ।

 

ਦੱਸ ਦਈਏ ਕਿ ਮਮਤਾ ਬੈਨਰਜੀ ਦੇ ਖਿਲਾਫ ਮੁੰਬਈ ਦੀ ਮੈਜਿਸਟ੍ਰੇਟ ਅਦਾਲਤ 'ਚ ਸ਼ਿਕਾਇਤ ਦਾਇਰ ਕੀਤੀ ਗਈ ਸੀ, ਜਿਸ 'ਚ ਰਾਸ਼ਟਰੀ ਗੀਤ ਦਾ ਕਥਿਤ ਤੌਰ 'ਤੇ ਅਪਮਾਨ ਕਰਨ ਦੇ ਦੋਸ਼ 'ਚ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਸ਼ਿਕਾਇਤ 'ਚ ਦੋਸ਼ ਹੈ ਕਿ 1 ਦਸੰਬਰ ਨੂੰ ਮੁੰਬਈ 'ਚ ਇਕ ਸਮਾਗਮ 'ਚ ਸ਼ਾਮਲ ਹੋਣ ਸਮੇਂ ਬੈਨਰਜੀ ਨੇ ਰਾਸ਼ਟਰੀ ਗੀਤ ਦੀਆਂ ਪਹਿਲੀਆਂ 2 ਲਾਇਨਾਂ ਨੂੰ ਬੈਠਣ ਦੀ ਸਥਿਤੀ 'ਚ ਗਾਈ, ਫਿਰ ਖੜ੍ਹੇ ਹੋ ਗਏ ਅਤੇ ਦੋ ਹੋਰ ਲਾਇਨਾਂ ਗਾਈਆਂ ਅਤੇ ਫਿਰ 'ਅਚਾਨਕ ਰੁਕ ਗਏ', ਅਦਾਲਤ ਵੱਲੋਂ ਜਾਰੀ ਸੰਮਨ ਵਿੱਚ ਕਿਹਾ ਗਿਆ ਕਿ ਮਮਤਾ ਬੈਨਰਜੀ ਆਪਣੀ ਸਰਕਾਰੀ ਡਿਊਟੀ 'ਤੇ ਨਹੀਂ ਸੀ। ਇਸ ਕਾਰਨ ਉਹ ਉਨ੍ਹਾਂ ਦੇ ਸਰਕਾਰੀ ਡਿਊਟੀ ਅਧੀਨ ਨਹੀਂ ਆਉਂਦਾ। 

 

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਨੈਸ਼ਨਲ ਆਨਰ ਐਕਟ, 1971 ਦੇ ਅਪਮਾਨ ਦੀ ਰੋਕਥਾਮ ਦੇ ਤਹਿਤ ਅਪਰਾਧ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਪੁਲੀਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਇਸ ਲਈ ਅਦਾਲਤ ਨੂੰ ਉਸ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।

 

ਦਰਅਸਲ, ਮਮਤਾ ਬੈਨਰਜੀ ਹਾਲ ਹੀ 'ਚ ਤਿੰਨ ਦਿਨਾਂ ਦੌਰੇ 'ਤੇ ਮੁੰਬਈ ਗਈ ਸੀ। ਇਸ ਦੌਰਾਨ ਉਹ ਕਾਫੀ ਬਿਜ਼ੀ ਸੀ। ਉਹ ਐੱਨਸੀਪੀ ਨੇਤਾ ਸ਼ਰਦ ਪਵਾਰ, ਸ਼ਿਵ ਸੈਨਾ ਨੇਤਾ ਸੰਜੇ ਰਾਉਤ ਅਤੇ ਆਦਿਤਿਆ ਠਾਕਰੇ ਸਮੇਤ ਨਾਗਰਿਕ ਸਮਾਜ ਦੇ ਮਹੱਤਵਪੂਰਨ ਲੋਕਾਂ ਨੂੰ ਮਿਲੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੰਬਈ 'ਚ ਹੀ ਪ੍ਰੈੱਸ ਕਾਨਫਰੰਸ ਵੀ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਬੈਠ ਕੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਦੋ ਲਾਈਨਾਂ ਗਾਉਣ ਤੋਂ ਬਾਅਦ ਉਹ ਉਠੀ ਅਤੇ ਦੋ ਲਾਈਨਾਂ ਹੋਰ ਗਾਈਆਂ। ਇਸ ਤੋਂ ਬਾਅਦ ਇਸ ਨੂੰ ਅਧੂਰਾ ਛੱਡ ਕੇ ਉਸ ਨੇ ਪ੍ਰੈੱਸ ਕਾਨਫਰੰਸ ਕਰਨੀ ਸ਼ੁਰੂ ਕਰ ਦਿੱਤੀ। ਕਈ ਲੋਕਾਂ ਨੇ ਉਸ ਦੇ ਵਿਵਹਾਰ 'ਤੇ ਗੁੱਸਾ ਜ਼ਾਹਰ ਕੀਤਾ।