ਮੁੰਬਈ: ਇੱਥੋਂ ਦੇ ਭਾਂਡੁਪ ਇਲਾਕੇ ਦੇ ਇਕ ਹਸਪਤਾਲ 'ਚ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਡੀਸੀਪੀ ਨੇ ਦਿੱਤੀ ਹੈ। ਅੱਗ ਲੱਗਣ ਨਾਲ ਹਸਪਤਾਲ 'ਚ ਹਫੜਾ-ਦਫੜੀ ਮੱਚ ਗਈ ਜਿਸ ਤੋਂ ਬਾਅਦ ਮਰੀਜ਼ ਇੱਧਰ ਉੱਧਰ ਭੱਜਣ ਲੱਗੇ। ਅੱਗ ਲੱਗਣ ਤੋਂ ਬਾਅਦ ਹਸਪਤਾਲ ਦੇ 76 ਮਰੀਜ਼ਾਂ ਨੂੰ ਦੂਜੇ ਹਸਪਤਾਲ 'ਚ ਸ਼ਿਫਟ ਕੀਤਾ ਗਿਆ। ਇਸ ਹਸਪਤਾਲ 'ਚ ਕਈ ਕੋਰੋਨਾ ਮਰੀਜ਼ ਭਰਤ ਸਨ ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਘਟਨਾ ਬਾਬਤ ਡੀਸੀਪੀ ਪ੍ਰਸ਼ਾਂਤ ਕਦਮ ਨੇ ਦੱਸਿਆ, 'ਮੈਂ ਪਹਿਲੀ ਵਾਰ ਮੌਲ 'ਚ ਇਕ ਹਸਪਤਾਲ ਦੇਖਿਆ ਹੈ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ। ਬਚਾ ਅਭਿਆਨ ''ਚ ਕੋਰੋਨਾ ਪੀੜਤਾਂ ਸਮੇਤ 76 ਮਰੀਜ਼ਾਂ ਨੂੰ ਦੂਜੇ ਹਸਪਤਾਲ ਭਰਤੀ ਕੀਤਾ ਗਿਆ ਹੈ। ਹਾਦਸੇ 'ਚ ਦੋ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਮੁੰਬਈ ਦੇ ਇਕ ਮੌਲ 'ਚ ਹਸਪਤਾਲ ਚਲਾਇਆ ਜਾ ਰਿਹਾ ਸੀ। ਅੱਗ ਲੱਗਣ ਨਾਲ ਇਲਾਕੇ 'ਚ ਸਹਿਮ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ 'ਤੇ ਰਾਹਤ ਤੇ ਬਚਾਅ ਟੀਮਾਂ ਭੇਜੀਆਂ ਗਈਆਂ।।