ਮੁੰਬਈ: ਮੁੰਬਈ ਦੇ ਬਾਂਦਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ। ਇਹ ਲੋਕ ਉਨ੍ਹਾਂ ਨੂੰ ਘਰ ਵਾਪਸ ਭੇਜਣ ਦੀ ਮੰਗ ਕਰ ਰਹੇ ਹਨ।ਲੋਕਾਂ ਦਾ ਕਿਹਣਾ ਹੈ ਕਿ ਉਨ੍ਹਾਂ ਨੂੰ ਲੋੜਿੰਦਾ ਭੋਜਨ ਨਹੀਂ ਮਿਲ ਰਿਹਾ।


ਹਜ਼ਾਰਾਂ ਦੀ ਗਿਣਤੀ 'ਚ ਲੋਕ ਸੜਕਾਂ ਤੇ ਉਤਰ ਆਏ ਹਨ। ਦਸ ਦਇਏ ਕਿ ਅੱਜ ਸਵੇਰੇ ਹੀ ਕੋਰੋਨਾਵਾਇਰਸ ਤੋਂ ਬੱਚਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਲੌਕਡਾਉਨ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤੀ ਸੀ। ਅਜਿਹੀ ਸਥਿਤੀ ਵਿੱਚ ਇਨ੍ਹਾਂ ਵੱਡਾ ਇੱਕਠ ਹੋਣਾ ਕੋਰੋਨਾ ਦੇ ਖਤਰੇ ਨੂੰ ਵਧਾ ਸਕਦਾ ਹੈ।



ਮੁੰਬਈ ਦੇ ਬਾਂਦਰਾ ਦੀ ਜਾਮਾ ਮਸਜਿਦ ਨੇੜੇ ਇੱਕ ਜਗ੍ਹਾ 'ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਵਾਪਸ ਘਰ ਭੇਜਣ ਦੀ ਮੰਗ ਕੀਤੀ। ਬਾਅਦ ਵਿੱਚ ਪੁਲਿਸ ਨੇ ਭੀੜ ਨੂੰ ਹਟਾਉਣ ਲਈ ਲਾਠੀਚਾਰਜ ਵੀ ਕੀਤਾ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਕੋਰੋਨਾ ਕੇਸ ਹਨ। ਇੱਥੇ 2337 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਮਜ਼ਦੂਰ ਹਨ ਜੋ ਖਾਣ ਪੀਣ 'ਚ  ਆਈ ਮੁਸ਼ਕਲ ਕਾਰਨ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ।

ਬੀਐਮਸੀ ਦੇ ਮੁਤਾਬਕ ਮੁੰਬਈ 'ਚ ਅੱਜ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੇ 204 ਨਵੇਂ ਮਾਮਲੇ ਸਾਹਮਣੇ ਆਏ ਅਤੇ 11 ਲੋਕਾਂ ਦੀ ਮੌਤ ਹੋਈ।ਮੁੰਬਈ 'ਚ ਹੁਣ ਤਕ 1753 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 111 ਲੋਕਾਂ ਦੀ ਮੌਤ ਹੋਈ ਹੈ। ਅਜਿਹੀ ਹਲਾਤਾਂ 'ਚ ਇਨ੍ਹੀਂ ਵੱਡੀ ਭੀੜ ਦਾ ਇੱਕ ਜਗ੍ਹਾ ਤੇ ਇੱਕਤਰ ਹੋਣ ਪ੍ਰਸ਼ਾਸਨ ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।

ਮੁੰਬਈ ਪ੍ਰਸ਼ਾਸਨ ਤੇ ਖੜੇ ਹੋਏ ਕਈ ਵੱਡੇ ਸਵਾਲ
-ਆਖਰ ਦੇਸ਼ ਦੇ ਵਿੱਚ ਲੱਗੇ ਲੌਕਡਾਉਨ ਦੌਰਾਨ ਇਨ੍ਹੀਂ ਵੱਡੀ ਭੀੜ ਜਮਾਂ ਕਿਸ ਤਰ੍ਹਾਂ ਹੋਈ ?
-ਕਿ ਪ੍ਰਸ਼ਾਸਨ ਉਸ ਵੇਲੇ ਚੌਕਸ ਨਹੀਂ ਸੀ ਜਦ ਇਹ ਲੋਕ ਇੱਕਠੇ ਹੋ ਰਹੇ ਸਨ?
-ਕਿ ਕਿਸੇ ਨੇ ਇਨ੍ਹਾਂ ਲੋਕਾਂ ਨੂੰ ਇੱਕਤਰ ਹੋਣ ਲਈ ਉਤਸ਼ਾਹਿਤ ਕੀਤਾ?
-ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਨੂੰ ਇੱਕਠੇ ਹੋਣ ਤੋਂ ਰੋਕਇਆ ਕਿਉਂ ਨਹੀਂ?
-ਕਿ ਇਹ ਕੋਰੋਨਾ ਫਲਾਉਣ ਦੀ ਕੋਈ ਸਾਜਿਸ਼ ਹੈ?



ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਨੇ ਬਾਂਦਰਾ ਵਿੱਚ ਭੀੜ ਇਕੱਠੀ ਕਰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦਾ ਘਿਰਾਓ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਉਧਵ ਠਾਕਰੇ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਲਿਜਾਣ ਦਾ ਮੁੱਦਾ ਚੁੱਕਿਆ ਸੀ।

ਮੁੰਬਈ ਦੇ ਬਾਂਦਰਾ ਵਿੱਚ ਇਕੱਠੇ ਹੋਏ ਹਜ਼ਾਰਾਂ ਲੋਕ ਪੁਲਿਸ ਦੀ ਕਾਰਵਾਈ ਤੋਂ ਬਾਅਦ ਵਾਪਸ ਪਰਤ ਗਏ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੀੜ ਸ਼ਹਿਰ ਤੋਂ ਉਨ੍ਹਾਂ ਦੇ ਘਰਾਂ ਨੂੰ ਭੇਜਣ ਦੀ ਮੰਗ ਨੂੰ ਲੈ ਕੇ ਸੜਕ 'ਤੇ ਆਈ ਸੀ। ਭਾਜਪਾ ਦੇ ਬੁਲਾਰੇ ਪ੍ਰੇਮ ਸ਼ੁਕਲਾ ਨੇ ਦੋਸ਼ ਲਗਾਇਆ ਹੈ ਕਿ ਬਾਂਦਰਾ ਵਿੱਚ 15,000 ਲੋਕ ਇਕੱਠੇ ਹੋਏ ਹਨ। ਇਹ ਇਕ ਭਿਆਨਕ ਸਾਜਿਸ਼ ਹੈ।