Mumbai news: ਮੁੰਬਈ ਪੁਲਿਸ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪੁਲਿਸ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ। ਦੱਸ ਦਈਏ ਕਿ ਸਵੇਰੇ ਕਰੀਬ 10 ਵਜੇ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਈਮੇਲ ਆਈ। ਇਸ ਈਮੇਲ ਵਿੱਚ ਪੁਲਿਸ ਨੂੰ ਧਮਕੀ ਦਿੱਤੀ ਗਈ। ਧਮਕੀ ਦੇਣ ਵਾਲੇ ਨੇ ਸਰਕਾਰ ਤੋਂ 500 ਕਰੋੜ ਰੁਪਏ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮੇਲ 'ਚ ਲਿਖਿਆ ਗਿਆ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਤੇ ਹਮਲਾ ਕਰਨਗੇ।


ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਹੋ ਸਕਦੀਆਂ ਨੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ, 15 ਦਸੰਬਰ ਤੋਂ ਪਹਿਲਾਂ ਆ ਸਕਦੇ ਨੇ ਨਤੀਜੇ, EC ਦੀ ਯੋਜਨਾ ਤਿਆਰ


ਇਸ ਦੇ ਨਾਲ ਹੀ ਇਸ ਈਮੇਲ ਵਿੱਚ ਲਿਖਿਆ ਗਿਆ ਕਿ ਭਾਰਤ ਵਿੱਚ ਹਰ ਚੀਜ਼ ਵਿਕਦੀ ਹੈ ਅਤੇ ਅਸੀਂ ਕਈ ਚੀਜ਼ਾਂ ਖਰੀਦੀਆਂ ਵੀ ਹਨ। ਮੇਲ ਵਿੱਚ ਲਿਖਿਆ ਗਿਆ ਹੈ ਕਿ ਜਿੰਨੀ ਮਰਜ਼ੀ ਸਿਕਿਊਰਿਟੀ ਵਧਾ ਲਓ ਪਰ ਸਾਡੇ ਤੋਂ ਨਹੀਂ ਬਚਿਆ ਜਾ ਸਕੇਗਾ। ਇਸ ਦੇ ਨਾਲ ਹੀ ਇਸ ਚਰਚਾ ਨੂੰ ਅੱਗੇ ਵਧਾਉਣ ਲਈ ਈਮੇਲ ਕਰਨ ਵਾਲੇ ਨੇ ਪੁਲਿਸ ਨੂੰ ਮੇਲ ਦਾ ਜਵਾਬ ਦੇਣ ਲਈ ਵੀ ਕਿਹਾ ਹੈ। ਇਹ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਅਤੇ ਸਾਈਬਰ ਪੁਲਿਸ ਦੇ ਸਹਿਯੋਗ ਨਾਲ ਅੱਗੇ ਦੀ ਜਾਂਚ ਕਰ ਰਹੀ ਹੈ।


ਉੱਥੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਧਮਕੀ ਭਰੀ ਈਮੇਲ ਸਬੰਧੀ ਮੁੰਬਈ ਪੁਲਿਸ ਨੂੰ ਸੁਚੇਤ ਕੀਤਾ ਅਤੇ ਤੁਰੰਤ ਇਸ ਦੇ ਕੰਟੈਂਟ ਨੂੰ ਗੁਜਰਾਤ ਪੁਲਿਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਏਜੰਸੀਆਂ ਨਾਲ ਸਾਂਝਾ ਕੀਤਾ।


ਇਹ ਵੀ ਪੜ੍ਹੋ: Lok Sabha Elections 2024: 'ਆਪ' ਦਾ ਮਿਸ਼ਨ ਹਰਿਆਣਾ, ਪੰਜਾਬ ਦੇ ਵਜ਼ੀਰ ਹਰਿਆਣਾ 'ਚ ਕੀਤੇ ਤੈਨਾਤ, ਪੜ੍ਹੋ ਪੂਰੀ ਸੂਚੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।