ਮੁੰਬਈ: ਕੋਰੋਨਾ ਸੰਕਰਮਨ ਦੀ ਦੂਜੀ ਲਹਿਰ ਵਿੱਚ ਮਰੀਜ਼ਾਂ ਦੀ ਵਧਦੀ ਸੰਖਿਆ ਨੇ ਸਿਹਤ ਢਾਂਚੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਲਈ ਆਕਸੀਜਨ ਸਿਲੰਡਰ, ਵੈਂਟੀਲੇਟਰ ਤੇ ਬੈੱਡ ਘੱਟ ਪੈ ਗਏ ਹਨ। ਇੱਥੋਂ ਤੱਕ ਕਿ ਜਟਿਲ ਸਥਿਤੀ ਵਿੱਚ ਕੰਮ ਆਉਣ ਵਾਲੀ ਦਵਾਈ ਰੇਮਡੇਸਿਵਿਰ (Remdesivir) ਦੀ ਵੀ ਕਮੀ ਬਾਜ਼ਾਰ ਵਿੱਚ ਹੋ ਗਈ ਹੈ ਪਰ ਅਜਿਹਾ ਲੱਗਦਾ ਹੈ ਕਿ ਦਵਾਈ ਦੀ ਕਮੀ ਕੁਦਰਤੀ ਨਹੀਂ ਬਲਕਿ ਮਨੁੱਖ ਦੁਆਰਾ ਕੀਤੀ ਗਈ ਹੈ। ਮੁੰਬਈ ਪੁਲਿਸ ਨੇ ਜਮ੍ਹਾਖੋਰੀ ਦੀ ਗੁਪਤ ਸੂਚਨਾ ਉੱਤੇ ਦੋ ਥਾਵਾਂ 'ਤੇ ਛਾਪੇਮਾਰੀ ਕਰ ਰੇਮਡੇਸਿਵਿਰ ਦੀ 2200 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।


ਰੇਮਡੇਸਿਵਿਰ ਦੀ 2200 ਸ਼ੀਸ਼ੀਆਂ ਛਾਪੇਮਾਰੀ ਕਰ ਬਰਾਮਦ


ਪੁਲਿਸ ਦੇ ਨਾਲ ਫੂਡ ਐਂਡ ਡਰੱਗ ਪ੍ਰਸ਼ਾਸਨ (ਐਫਡੀਏ) ਦੇ ਅਧਿਕਾਰੀ ਇਸ ਕਾਰਵਾਈ ਵਿੱਚ ਸ਼ਾਮਲ ਰਹੇ। ਦੱਸਿਆ ਜਾ ਰਿਹਾ ਹੈ ਕਿ ਨਿਰਯਾਤ ਕਰਨ ਵਾਲਿਆਂ ਨੇ ਜ਼ਿੰਦਗੀ ਬਚਾਉਣ ਵਾਲੀ ਦਵਾਈ ਦੀ ਜਮ੍ਹਾਖੋਰੀ ਕਰ ਰੱਖੀ ਸੀ। ਅੱਜ ਇਕ ਅਧਿਕਾਰੀ ਨੇ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਕੋਵਿਡ-19 ਬੀਮਾਰੀ ਦੇ ਮਰੀਜ਼ਾਂ ਲਈ ਜ਼ਰੂਰੀ ਮੰਨੀ ਜਾਣ ਵਾਲੀ ਰੇਮਡੇਸਿਵਿਰ ਦੇ ਨਿਰਯਾਤ ਉੱਤੇ ਕੇਂਦਰ ਨੇ ਪਿਛਲੇ ਹਫ਼ਤੇ ਰੋਕ ਲਗਾ ਦਿੱਤੀ ਸੀ। ਪੁਲਿਸ ਤੇ ਐਫਡੀਏ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਸੋਮਵਾਰ ਨੂੰ ਉੱਪਨਗਰ ਅੰਧੇਰੀ ਤੇ ਦੱਖਣੀ ਮੁੰਬਈ ਦੇ ਨਿਊ ਮਰੀਨ ਲਾਇਨਜ਼ ਵਿੱਚ ਦੋ ਥਾਵਾਂ ਉੱਤੇ ਛਾਪੇ ਮਾਰੇ।


ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਕੰਮ ਆਉਂਦੀ ਹੈ ਦਵਾਈ


ਮੁੰਬਈ ਪੁਲਿਸ ਦੇ ਬੁਲਾਰੇ ਐਸ ਚੈਤਨਿਆ ਨੇ ਦੱਸਿਆ ਕਿ ਰੇਮਡੇਸਿਵਿਰ ਦੀ 2000 ਸ਼ੀਸ਼ੀਆ ਬਰਾਮਦ ਕੀਤੀਆਂ ਗਈਆਂ ਹਨ ਜੋ ਇਕ ਦਵਾਈ ਕੰਪਨੀ ਦੀ ਹੈ। ਉਸ ਨੂੰ ਅੰਧੇਰੀ ਦੇ ਮਰੋਲ ਇਲਾਕੇ ਵਿੱਚ ਇਕ ਨਿਰਯਾਤ ਕਰਨ ਵਾਲੇ ਦੇ ਇੱਥੋਂ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬਾਕੀ ਦੀ 200 ਸ਼ੀਸ਼ੀਆਂ ਨਿਊ ਮਰੀਨ ਲਾਇਨਸ ਇਲਾਕੇ ਵਿੱਚ ਨਿਰਯਾਤ ਕਰਨ ਵਾਲੇ ਦੇ ਇਕ ਹੋਰ ਕੰਪਲੈਕਸ ਤੋਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਜ਼ਬਤ ਸ਼ੀਸ਼ੀਆਂ ਨੂੰ ਹਸਪਤਾਲਾਂ ਨੂੰ ਉਪਲਬਧ ਕਰਵਾਇਆ ਜਾਵੇਗਾ।


ਇਹ ਵੀ ਪੜ੍ਹੋ: Home Loan: ਕਰਜ਼ੇ ਦੇ ਬੋਝ ਤੋਂ ਇੰਝ ਪਾਓ ਛੁਟਕਾਰਾ, ਇਨ੍ਹਾਂ ਸੌਖੇ ਤਰੀਕਿਆਂ ਨਾਲ ਘਟਾਓ ਕਿਸਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904