ਸੋਨੀਪਤ: ਖਰਖੋਦਾ ਵਿੱਚ ਗੋਪਾਲਪੁਰ ਰੋਡ ਸਥਿਤ ਪੀਰ ਬਾਬਾ ਦੀ ਸਮਾਧ 'ਤੇ ਬੀਤੀ ਦੇਰ ਰਾਤ ਕੁਝ ਅਣਪਛਾਤਿਆਂ ਵੱਲੋਂ ਉੱਥੋਂ ਦੇ ਮਹੰਤ ਰਾਮਨਾਥ ਤੇ ਉਸ ਦੇ ਚੇਲੇ ਰਾਮ ਅਸ਼ੀਸ਼ ਦੀ ਡਾਂਗਾਂ-ਸੋਟਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ।
ਰਾਮ ਅਸ਼ੀਸ਼ ਦੇ ਪੁੱਤਰ ਸੁੰਦਰਮ ਨੇ ਦੱਸਿਆ ਕਿ ਉਸ ਦਾ ਪਿਤਾ ਬੀਤੀ ਰਾਤ ਬਾਬਾ ਕੋਲ ਹੀ ਰੁੱਕ ਗਿਆ ਸੀ। ਸਵੇਰੇ ਜਦ ਮੈਂ ਆਪਣੇ ਪਿਤਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਾ ਚੁੱਕਿਆ। ਮੈਂ ਖੁਦ ਬਾਬਾ ਦੀ ਸਮਾਧ ਉਤੇ ਗਿਆ, ਜਿਥੇ ਵੇਖਿਆ ਕਿ ਮੇਰੇ ਪਿਤਾ ਲਹੂ-ਲੁਹਾਣ ਹਾਲਤ ਵਿੱਚ ਜ਼ਮੀਨ ਉਤੇ ਪਿਆ ਸੀ। ਮੈਂ ਤੁਰੰਤ ਇਸ ਦੀ ਸੂਚਨਾ ਬਾਕੀ ਪਰਿਵਾਰਕ ਮੈਂਬਰਾਂ ਦੀ ਨੂੰ ਦਿੱਤੀ।
ਮਾਮਲੇ ਬਾਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੀਰ ਬਾਬਾ ਦੀ ਮਜ਼ਾਰ ਦੇ ਮਹੰਤ ਦੀ ਲਾਸ਼ ਨਾਲੀ ਵਿੱਚ ਪਈ ਹੈ, ਜਦਕਿ ਉਸ ਦੇ ਚੇਲੇ ਰਾਸ਼ ਅਸ਼ੀਸ਼ ਦੀ ਲਾਸ਼ ਸਮਾਧ ਅੰਦਰ ਪਈ ਹੈ। ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਜਿਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਜਲਦ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲੈਣਗੇ।
ਮਹੰਤ ਤੇ ਚੇਲੇ ਦਾ ਬੇਰਹਿਮੀ ਨਾਲ ਕਤਲ
ਏਬੀਪੀ ਸਾਂਝਾ
Updated at:
29 Nov 2019 05:11 PM (IST)
ਖਰਖੋਦਾ ਵਿੱਚ ਗੋਪਾਲਪੁਰ ਰੋਡ ਸਥਿਤ ਪੀਰ ਬਾਬਾ ਦੀ ਸਮਾਧ 'ਤੇ ਬੀਤੀ ਦੇਰ ਰਾਤ ਕੁਝ ਅਣਪਛਾਤਿਆਂ ਵੱਲੋਂ ਉੱਥੋਂ ਦੇ ਮਹੰਤ ਰਾਮਨਾਥ ਤੇ ਉਸ ਦੇ ਚੇਲੇ ਰਾਮ ਅਸ਼ੀਸ਼ ਦੀ ਡਾਂਗਾਂ-ਸੋਟਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ।
- - - - - - - - - Advertisement - - - - - - - - -