Exit Poll: ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਹੁਣ ਹਰ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਸ ਦੀ ਸਰਕਾਰ ਬਣਨ ਜਾ ਰਹੀ ਹੈ। ਹਾਲਾਂਕਿ 4 ਜੂਨ ਨੂੰ ਆਉਣ ਵਾਲੇ ਨਤੀਜੇ ਹੀ ਦੱਸ ਸਕਣਗੇ ਕਿ ਦੇਸ਼ 'ਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਚੋਣ ਵਿਚ ਕੁਝ ਖਾਸ ਵਰਗ ਅਜਿਹੇ ਵੀ ਹੋਏ ਹਨ, ਜਿਨ੍ਹਾਂ ਦੇ ਚੋਣ ਪੈਟਰਨ ਦੀ ਕਾਫੀ ਚਰਚਾ ਹੋਈ ਹੈ। ਵੋਟਰਾਂ ਦਾ ਅਜਿਹਾ ਹੀ ਇੱਕ ਹਿੱਸਾ ਮੁਸਲਮਾਨ ਵੋਟਰ ਵੀ ਰਿਹਾ ਹੈ, ਜਿਸ ਬਾਰੇ ਹਰ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਸਨ।


ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਰਾਜਸਥਾਨ ਵਰਗੇ ਰਾਜਾਂ ਵਿੱਚ ਮੁਸਲਿਮ ਵੋਟਰਾਂ ਬਾਰੇ ਇਹ ਧਾਰਨਾ ਹੈ ਕਿ ਉਹ ਯੂਪੀ ਵਿੱਚ ਸਮਾਜਵਾਦੀ ਪਾਰਟੀ, ਬਿਹਾਰ ਵਿੱਚ ਆਰਜੇਡੀ, ਪੱਛਮੀ ਬੰਗਾਲ ਵਿੱਚ ਟੀਐਮਸੀ ਅਤੇ ਰਾਜਸਥਾਨ ਵਿੱਚ ਕਾਂਗਰਸ ਵਰਗੀਆਂ ਪਾਰਟੀਆਂ ਨਾਲ ਜਾਂਦੇ ਹਨ। ਇਹੀ ਕਾਰਨ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੈ ਕਿ ਇਸ ਵਾਰ ਮੁਸਲਿਮ ਵੋਟਰ ਕਿੱਧਰ ਨੂੰ ਜਾ ਰਹੇ ਹਨ। ਇਹ ਜਾਣਕਾਰੀ ਰਿਪਬਲਿਕ ਟੀਵੀ ਦੇ PMarq ਸਰਵੇਖਣ ਵਿੱਚ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Price Hike: ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਆਮ ਜਨਤਾ ਨੂੰ ਦੋ ਵੱਡੇ ਝਟਕੇ, ਆਹ ਕੁੱਝ ਹੋ ਗਿਆ ਮਹਿੰਗਾ


PMarq ਦੇ ਸਰਵੇਖਣ ਮੁਤਾਬਕ 72 ਫੀਸਦੀ ਮੁਸਲਿਮ ਵੋਟਰ ਕਾਂਗਰਸ ਨੂੰ ਵੋਟ ਦਿੰਦੇ ਨਜ਼ਰ ਆ ਰਹੇ ਹਨ। ਇਸ ਦਾ ਮਤਲਬ ਹੈ ਕਿ ਕਾਂਗਰਸ ਹਰ 4 'ਚੋਂ 3 ਮੁਸਲਿਮ ਵੋਟਰਾਂ ਦੀ ਪਹਿਲੀ ਪਸੰਦ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਮੁਸਲਿਮ ਵੋਟਰ ਕਾਂਗਰਸ ਦੇ ਨਾਲ ਇਸ ਲਈ ਜਾ ਰਹੇ ਹਨ ਕਿਉਂਕਿ ਪਾਰਟੀ ਵੱਲੋਂ ਇਹ ਸੰਦੇਸ਼ ਮਿਲ ਰਿਹਾ ਹੈ ਕਿ ਉਨ੍ਹਾਂ ਦੀਆਂ ਕੁਝ ਜਾਤੀਆਂ ਨੂੰ ਓਬੀਸੀ ਸ਼੍ਰੇਣੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।


ਹਾਲਾਂਕਿ, PMarq ਸਰਵੇਖਣ ਇਹ ਨਹੀਂ ਦੱਸਿਆ ਗਿਆ ਹੈ ਕਿ ਭਾਜਪਾ ਨੂੰ ਕਿੰਨੀ ਫੀਸਦੀ ਮੁਸਲਿਮ ਵੋਟਾਂ ਮਿਲੀਆਂ ਹਨ। ਪਰ ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਮੁਤਾਬਕ ਭਾਜਪਾ ਨੂੰ 6 ਫੀਸਦੀ ਮੁਸਲਿਮ ਵੋਟਾਂ ਮਿਲ ਸਕਦੀਆਂ ਹਨ। PMarq ਸਰਵੇਖਣ 'ਚ ਦੱਸਿਆ ਗਿਆ ਹੈ ਕਿ ਭਾਜਪਾ ਨੂੰ 59 ਫੀਸਦੀ ਓਬੀਸੀ ਵੋਟਾਂ ਮਿਲ ਸਕਦੀਆਂ ਹਨ, ਜਦਕਿ ਔਰਤਾਂ ਦਾ ਵੀ ਭਾਜਪਾ 'ਤੇ ਭਰੋਸਾ ਹੈ। ਭਾਜਪਾ ਨੂੰ 49 ਫੀਸਦੀ ਔਰਤਾਂ ਦੀਆਂ ਵੋਟਾਂ ਮਿਲ ਸਕਦੀਆਂ ਹਨ। ਇਸੇ ਤਰ੍ਹਾਂ 36 ਤੋਂ 45 ਸਾਲ ਦੀ ਉਮਰ ਦੇ 45 ਫੀਸਦੀ ਵੋਟਰ ਵੀ ਭਾਜਪਾ ਨਾਲ ਜਾਂਦੇ ਨਜ਼ਰ ਆ ਰਹੇ ਹਨ। ਭਾਜਪਾ ਨੂੰ 49 ਫੀਸਦੀ SC ਅਤੇ 42 ਫੀਸਦੀ ST ਵੋਟਾਂ ਵੀ ਮਿਲ ਸਕਦੀਆਂ ਹਨ। ਭਾਜਪਾ ਨੂੰ ਦੇਸ਼ ਭਰ ਵਿੱਚ 40 ਫੀਸਦੀ ਵੋਟਾਂ ਮਿਲ ਸਕਦੀਆਂ ਹਨ।


ਇਹ ਵੀ ਪੜ੍ਹੋ: Lok Sabha Elections 2024: BJP ਨੇ ਖਿੱਚ ਲਈ ਤਿਆਰੀ, ਲਾਈਟ ਸ਼ੋਅ, 8-10 ਹਜ਼ਾਰ ਮਹਿਮਾਨ... ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਜਸ਼ਨ