MV Lila Norfolk Hijacked: ਭਾਰਤੀ ਜਲ ਸੈਨਾ ਦਾ ਆਈਐਨਐਸ ਚੇਨਈ ਸੋਮਾਲੀਆ ਦੇ ਤੱਟ ਨੇੜੇ ਹਾਈਜੈਕ ਕੀਤੇ ਐਮਵੀ ਲੀਲਾ ਨਾਰਫੋਕ ਜਹਾਜ਼ ਤੱਕ ਪਹੁੰਚ ਗਿਆ ਹੈ। ਜਲ ਸੈਨਾ ਨੇ ਹੈਲੀਕਾਪਟਰ ਉਤਾਰਦਿਆਂ ਹੋਇਆਂ ਸਮੁੰਦਰੀ ਡਾਕੂਆਂ ਨੂੰ ਨਾਰਫੋਕ ਛੱਡਣ ਦੀ ਚੇਤਾਵਨੀ ਦਿੱਤੀ ਹੈ।


ਇਸ ਦੌਰਾਨ ਨਿਊਜ਼ ਏਜੰਸੀ ਏਐਨਆਈ ਨੇ ਫ਼ੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਐਮਵੀ ਲੀਲਾ ਨਾਰਫੋਕ ਜਹਾਜ਼ 'ਤੇ ਮੌਜੂਦ ਸਾਰੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ। ਮਰੀਨ ਕਮਾਂਡੋਜ਼ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਮਾਂਡੋ ਜਹਾਜ਼ ਤੋਂ ਉਤਰ ਚੁੱਕੇ ਹਨ। ਹਾਈਜੈਕ ਕੀਤੇ ਗਏ ਜਹਾਜ਼ 'ਚ 15 ਭਾਰਤੀ ਮੌਜੂਦ ਹਨ।




ਇਹ ਵੀ ਪੜ੍ਹੋ: INDIA Alliance: ਦਿੱਲੀ 'ਚ ਸਥਿਤੀ ਤੈਅ ਪੰਜਾਬ 'ਚ ਰੇੜਕਾ ਬਰਕਰਾਰ, ਕਾਂਗਰਸ ਤੇ AAP ਵਿਚਾਲੇ ਗਠਜੋੜ ਨੂੰ ਲੈ ਕੇ ਦੇਖੋ ਮੀਟਿੰਗ 'ਚੋਂ ਕੀ ਨਿਕਲਿਆ ?


ਦਰਅਸਲ, ਯੂਕੇ ਮੈਰੀਟਾਈਮ ਟਰੇਡ ਆਪ੍ਰੇਸ਼ਨਜ਼ (ਯੂਕੇਐਮਟੀਓ) ਨੇ ਵੀਰਵਾਰ (4 ਜਨਵਰੀ) ਨੂੰ ਲਾਈਬੇਰੀਆ ਦੇ ਝੰਡੇ ਵਾਲੇ ਕਾਰਗੋ ਜਹਾਜ਼ ਐਮਵੀ ਲੀਲਾ ਨਾਰਫੋਕ ਨੂੰ ਹਾਈਜੈਕ ਕਰਨ ਦੀ ਘਟਨਾ ਦੀ ਸੂਚਨਾ ਦਿੱਤੀ ਸੀ। UKMTO ਇੱਕ ਬ੍ਰਿਟਿਸ਼ ਫੌਜੀ ਸੰਸਥਾ ਹੈ ਜੋ ਰਣਨੀਤਕ ਜਲ ਮਾਰਗਾਂ ਵਿੱਚ ਵੱਖ-ਵੱਖ ਜਹਾਜ਼ਾਂ ਦੀ ਗਤੀਵਿਧੀ ਦੀ ਨਿਗਰਾਨੀ ਕਰਦੀ ਹੈ।


ਪੰਜ ਤੋਂ ਛੇ ਲੋਕ ਸ਼ਾਮਲ


ਜਹਾਜ਼ ਵਿੱਚ ਮੌਜੂਦ ਲੋਕਾਂ ਨੇ ਪੰਜ ਤੋਂ ਛੇ ਅਣਪਛਾਤੇ ਹਥਿਆਰਬੰਦ ਵਿਅਕਤੀ ਸਵਾਰ ਹੋਣ ਦਾ ਸੰਕੇਤ ਦਿੱਤਾ ਸੀ। ਸਮਾਚਾਰ ਏਜੰਸੀ ਪੀਟੀਆਈ ਨੇ ਜਲ ਸੈਨਾ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਜਲ ਸੈਨਾ ਅੰਤਰਰਾਸ਼ਟਰੀ ਭਾਈਵਾਲਾਂ ਅਤੇ ਮਿੱਤਰ ਦੇਸ਼ਾਂ ਦੇ ਨਾਲ ਖੇਤਰ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।


ਇਹ ਵੀ ਪੜ੍ਹੋ: Karnataka news:1992 ਦੰਗਾ ਮਾਮਲੇ 'ਚ ਰਾਮ ਭਗਤ ਸ਼੍ਰੀਕਾਂਤ ਪੁਜਾਰੀ ਨੂੰ ਮਿਲੀ ਜ਼ਮਾਨਤ