ਨਵੀਂ ਦਿੱਲੀ: ਚੰਦਰ ਬਾਬੂ ਨਾਇਡੂ ਦੀ ਪਾਰਟੀ ਟੀਡੀਪੀ ਐਨਡੀਏ ਤੋਂ ਵੱਖ ਨਹੀਂ ਹੋਵੇਗੀ। ਅੱਜ ਟੀਡੀਪੀ ਨੇਤਾਵਾਂ ਦੀ ਬੈਠਕ ਵਿੱਚ ਐਨਡੀਏ ਤੋਂ ਵੱਖ ਹੋਣ ਬਾਰੇ ਕੋਈ ਫੈਸਲਾ ਨਹੀਂ ਹੋਇਆ। ਟੀਡੀਪੀ ਸੰਸਦੀ ਦਲ ਦੇ ਨੇਤਾ ਵਾਈ.ਐਸ. ਚੌਧਰੀ ਨੇ ਕਿਹਾ ਕਿ ਉਹ ਬੀਜੇਪੀ ਨਾਲ ਵਿਵਾਦ ਨੂੰ 4 ਦਿਨਾਂ ਦੇ ਅੰਦਰ ਸੰਸਦ ਵਿੱਚ ਸੁਲਝਾ ਲੈਣਗੇ। ਦਰਅਸਲ ਚੰਦਰ ਬਾਬੂ ਨਾਇਡੂ ਬਜਟ ਵਿੱਚ ਆਂਧਰ ਪ੍ਰਦੇਸ਼ ਨੂੰ ਉਮੀਦਾਂ ਮੁਤਾਬਕ ਵੰਡ ਨਾ ਕੀਤੇ ਜਾਣ ਤੋਂ ਨਾਰਾਜ਼ ਸੀ। ਟੀਡੀਪੀ ਨੇ ਸ਼ਿਵਸੈਨਾ ਨਾਲ ਗੱਲਬਾਤ ਤੋਂ ਵੀ ਇਨਕਾਰ ਕੀਤਾ ਹੈ। ਬੱਜਟ ਵਿੱਚ ਆਂਧਰ ਪ੍ਰਦੇਸ਼ ਦੀ ਅਣਦੇਖੀ ਦਾ ਇਲਜ਼ਾਮ ਲਾਉਂਦਿਆਂ ਟੀਡੀਪੀ ਨੇ ਐਨਡੀਏ ਗਠਜੋੜ ਤੋਂ ਵੱਖ ਹੋਣ ਦੇ ਸੰਕੇਤ ਦਿੱਤੇ ਸਨ। https://twitter.com/ANI/status/960069096338526208 ਬੱਜਟ 'ਤੇ ਨਾਰਾਜ਼ਗੀ ਜਤਾਉਂਦਿਆਂ ਚੰਦਰ ਬਾਬੂ ਨਾਇਡੂ ਨੇ ਕਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਇਹ ਭਾਜਪਾ ਦਾ ਆਖਰੀ ਬੱਜਟ ਸੀ। ਇਸ ਦੇ ਬਾਵਜੂਦ ਆਮ ਜਨਤਾ ਵੱਲ ਇਸ ਬੱਜਟ ਵਿੱਚ ਧਿਆਨ ਨਹੀਂ ਦਿੱਤਾ ਗਿਆ। ਓਧਰ ਭਾਜਪਾ ਦੇ ਕੌਮੀ ਗੰਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਟੀਡੀਪੀ ਪੁਰਾਣੀ ਸਹਿਯੋਗੀ ਪਾਰਟੀ ਹੈ। ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾ ਲਵਾਂਗੇ।