ਚੰਡੀਗੜ੍ਹ: ਕੇਂਦਰ ਵਲੋਂ ਪਾਸ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 45ਵਾਂ ਦਿਨ ਹੈ। ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਕੱਲ੍ਹ ਦੁਪਹਿਰ 2 ਵਜੇ ਅੱਠਵੇਂ ਗੇੜ ਦੀ ਗੱਲਬਾਤ ਵਿਗਿਆਨ ਭਵਨ 'ਚ ਬੇਸਿੱਟਾ ਰਹੀ।ਪਰ ਇਸ ਮੀਟਿੰਗ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਨੇ ਵਿਚੋਲਾ ਬਣਨ ਦੀ ਪੇਸ਼ਕਸ਼ ਕੀਤੀ ਸੀ।ਜਿਸ ਤੇ ਹੁਣ ਨਾਨਕਸਰ ਸੰਪਰਦਾ ਦੇ ਮੁਖੀ ਨਾਰਾਜ਼ ਹਨ।
ਸੰਪਰਦਾ ਦੇ ਮੁਖੀ ਬਾਬਾ ਗੁਰਜੀਤ ਸਿੰਘ ਨੇ ਕਿਹਾ ਕਿ "ਕੇਂਦਰ ਅਤੇ ਕਿਸਾਨਾਂ ਦਰਮਿਆਨ ਵਿਚੋਲੇ ਬਣਨ ਤੋਂ ਚੰਗਾ ਤਾਂ ਖੁਦ ਦੀ ਕੁਰਬਾਨੀ ਦੇਣਾ ਹੈ। ਨਾਨਕਸਰ ਸੰਪਰਦਾ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਹੈ, ਉਹ ਜੋ ਵੀ ਕਹਿਣਗੇ ਸੰਪਰਦਾ ਕਰਨ ਲਈ ਤਿਆਰ ਹੈ।ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਬਾਬਾ ਲੱਖਾ ਸਿੰਘ ਦੀ ਮੁਲਾਕਾਤ ਦਾ ਨਾਨਕਸਰ ਸੰਪਰਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"
ਦਰਅਸਲ, ਬਾਬਾ ਲੱਖਾ ਸਿੰਘ ਨੇ ਖੇਤੀਬਾੜੀ ਮੰਤਰੀ ਨੂੰ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਚੋਲਗੀ ਲਈ ਪ੍ਰਸਤਾਵ ਦਿੱਤਾ ਸੀ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬਾਬਾ ਲੱਖਾ ਸਿੰਘ ਨੇ ਦਾਅਵਾ ਕੀਤਾ ਸੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਉਨ੍ਹਾਂ ਨਾਲ ਗੱਲਬਾਤ ਦੌਰਾਨ ਰੋ ਪਏ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਦੋ ਘੰਟੇ ਉਨ੍ਹਾਂ ਦੀ ਗੱਲ ਸੁਣੀ ਸੀ।
ਲੱਖਾ ਸਿੰਘ ਕੌਣ ਹੈ?
ਬਾਬਾ ਲੱਖਾ ਸਿੰਘ ਪੰਜਾਬ ਦੇ ਮੋਗਾ ਦੇ ਨਾਨਕਸਰ ਸੰਪਰਦਾ ਨਾਲ ਜੁੜੇ ਹੋਏ ਹਨ। ਉਹ ਨਾਨਕਸਰ ਗੁਰਦੁਆਰਾ ਕਲੇਰਾਂ ਦੇ ਨਾਲ ਜੁੜੇ ਹੋਏ ਹਨ।
ਬਾਬਾ ਲੱਖਾ ਸਿੰਘ ਤੋਂ ਨਾਨਕਸਰ ਸੰਪਰਦਾ ਦੇ ਮੁਖੀ ਨਾਰਾਜ਼, ਕਿਹਾ 'ਵਿਚੋਲਗੀ ਨਾਲੋਂ ਮਰਨਾ ਚੰਗਾ'
ਏਬੀਪੀ ਸਾਂਝਾ
Updated at:
09 Jan 2021 02:53 PM (IST)
ਕੇਂਦਰ ਵਲੋਂ ਪਾਸ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 45ਵਾਂ ਦਿਨ ਹੈ। ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਕੱਲ੍ਹ ਦੁਪਹਿਰ 2 ਵਜੇ ਅੱਠਵੇਂ ਗੇੜ ਦੀ ਗੱਲਬਾਤ ਵਿਗਿਆਨ ਭਵਨ 'ਚ ਬੇਸਿੱਟਾ ਰਹੀ।
- - - - - - - - - Advertisement - - - - - - - - -