ਨਵੀਂ ਦਿੱਲੀ: ਦੇਸ਼ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਆਪਣੀ ਘੱਟ ਕੀਮਤ ਵਾਲੀ ਨੈਨੋ ਕਾਰ ਦੀ ਇੱਕ ਵੀ ਯੂਨਿਟ ਦਾ ਉਤਪਾਦਨ ਨਹੀਂ ਕੀਤਾ। ਕੰਪਨੀ ਨੇ ਫਰਵਰੀ ਵਿੱਚ ਸਿਰਫ ਇੱਕ ਯੂਨਿਟ ਦੀ ਵਿਕਰੀ ਕੀਤੀ। ਹਾਲਾਂਕਿ, ਟਾਟਾ ਮੋਟਰਜ਼ ਨੇ ਅਧਿਕਾਰਤ ਤੌਰ 'ਤੇ ਇਸ ਮਾਡਲ ਨੂੰ ਬੰਦ ਕਰਨ ਬਾਰੇ ਹਾਲੇ ਤਕ ਕੋਈ ਐਲਾਨ ਨਹੀਂ ਕੀਤਾ।


ਕੰਪਨੀ ਹੁਣ ਤੱਕ ਇਹ ਕਹਿੰਦੀ ਆ ਰਹੀ ਹੈ ਕਿ ਨੈਨੋ ਦੇ ਭਵਿੱਖ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਕਾਰ ਉਤਪਾਦਨ ਦੀਆਂ ਯੋਜਨਾਵਾਂ ਮੰਗ, ਪੂਰਵ ਭੰਡਾਰ ਤੇ ਯੋਜਨਾਬੱਧ ਕੁਸ਼ਲਤਾ 'ਤੇ ਅਧਾਰਤ ਹਨ। ਹਾਲਾਂਕਿ, ਟਾਟਾ ਮੋਟਰਜ਼ ਨੇ ਮੰਨ ਲਿਆ ਹੈ ਕਿ ਨੈਨੋ ਦਾ ਮੌਜੂਦਾ ਰੂਪ ਨਵੇਂ ਸੁਰੱਖਿਆ ਨਿਯਮਾਂ ਤੇ ਭਾਰਤ ਪੜਾਅ-6 (ਬੀਐਸ-6) ਨਿਕਾਸ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੇਗਾ।


ਕੰਪਨੀ ਦੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਘਰੇਲੂ ਬਜ਼ਾਰ ਵਿੱਚ ਇਸ ਸਾਲ ਸਤੰਬਰ ਵਿੱਚ ਨੈਨੋ ਦਾ ਉਤਪਾਦਨ ਅਤੇ ਵਿਕਰੀ ਨਹੀਂ ਹੋਈ। ਇਹ ਲਗਾਤਾਰ ਨੌਵਾਂ ਮਹੀਨਾ ਹੈ ਜਦੋਂ ਟਾਟਾ ਮੋਟਰਜ਼ ਨੇ ਇੱਕ ਵੀ ਨੈਨੋ ਇਕਾਈ ਨਹੀਂ ਬਣਾਈ। ਜਾਣਕਾਰੀ ਦੇ ਅਨੁਸਾਰ, ਫਰਵਰੀ ਵਿੱਚ ਸਿਰਫ ਇੱਕ ਯੂਨਿਟ ਵੇਚਣ ਤੋਂ ਬਾਅਦ, ਕੰਪਨੀ ਨੇ ਇੱਕ ਵੀ ਨੈਨੋ ਕਾਰ ਨਹੀਂ ਵੇਚੀ।


ਕੰਪਨੀ ਨੇ 2008 ਦੀ ਵਾਹਨ ਪ੍ਰਦਰਸ਼ਨੀ ਵਿੱਚ ਨੈਨੋ ਕਾਰ ਪੇਸ਼ ਕੀਤੀ ਸੀ। ਇਹ ਲੋਕਾਂ ਦੀ ਕਾਰ ਵਜੋਂ ਪੇਸ਼ ਕੀਤੀ ਗਈ ਸੀ ਪਰ ਇਸ ਦੀ ਵਿਕਰੀ ਲਗਾਤਾਰ ਘਟਦੀ ਗੀ। ਪਿਛਲੇ ਸਾਲ, ਜਨਵਰੀ-ਸਤੰਬਰ ਦੇ ਦੌਰਾਨ, ਟਾਟਾ ਮੋਟਰਜ਼ ਨੇ ਘਰੇਲੂ ਬਜ਼ਾਰ ਵਿੱਚ 297 ਕਾਰਾਂ ਦਾ ਉਤਪਾਦਨ ਕੀਤਾ ਜਦੋਂਕਿ 299 ਕਾਰਾਂ ਦੀ ਵਿਕਰੀ ਹੋਈ ਸੀ।


Car loan Information:

Calculate Car Loan EMI